ਮੁੰਖ ਮੰਤਰੀ ਨੇ ਲਾਡਵਾ ਦੇ ਬਜੁਰਗ ਆਸ਼ਰਮ ਵਿਚ ਬਜੁਰਗਾਂ ਅਤੇ ਅਨਾਥ ਆਸ਼ਰਮ ਦੇ ਨਾਲ ਮਨਾਈ ਦੀਵਾਲੀ
ਚੰਡੀਗੜ੍ਹ, 1 ਨਵੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਦੀਵਾਲੀ ਪਰਵ 'ਤੇ ਜਿਲ੍ਹਾ ਕੁਰੂਕਸ਼ੇਤਰ ਵਿਚ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਜੁਰਗ ਆਸ਼ਰਮ ਅਤੇ ਵਿਸ਼ਵਾਸ ਬਾਲ ਆਸ਼ਸ਼ਮ ਵਿਚ ਲਿਆ ਕੇ ਬਜੁਰਗਾਂ ਤੇ ਬੱਚਿਆਂ ਦੇ ਨਾਲ ਦੀਵਾਲੀ ਪਰਵ ਮਨਾਇਆ। ਉਨ੍ਹਾਂ ਨੇ ਇਸ ਮੌਕੇ 'ਤੇ ਬਜੁਰਗਾਂ ਤੇ ਬੱਚਿਆਂ ਨੂੰ ਮਿਠਾਈ ਖਿਲਾ ਕੇ ਦੀਵਾਲੀ ਪਰਵ ਦੀ ਸ਼ੁਭਕਾਮਨਾਵਾਂ ਦਿੱਤੀਆਂ। ਨਾਲ ਹੀ ਉਨ੍ਹਾਂ ਨੇ ਬਜੁਰਗਾਂ ਤੇ ਬੱਚਿਆਂ ਨੂੰ ਸ਼ਾਲ , ਫੱਲਾਂ ਦੀ ਟੋਕਰੀ ਅਤੇ ਮਿਠਾਈਆਂ ਵੀ ਵੰਡੀਆਂ।
ਮੁੱਖ ਮੰਤਰੀ ਨੇ ਸੱਭ ਤੋਂ ਪਹਿਲਾਂ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਜੁਰਗ ਆਸ਼ਰਮ ਵਿਚ ਜਾ ਕੇ ਪਰਿਸਰ ਵਿਚ ਮੱਥਾ ਟੇਕਿਆ। ਉਨ੍ਹਾਂ ਨੇ ਇਸ ਮੌਕੇ 'ਤੇ ਬਜੁਰਗਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਮੈਂ ਤੁਹਾਡਾ ਆਸ਼ੀਰਵਾਦ ਲੈਣ ਆਇਆ ਹਾਂ ਅਤੇ ਤੁਹਾਡੇ ਲੋਕਾਂ 'ਤੇ ਵਿਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਗਵਾਨ ਸ੍ਰੀਰਾਮ ਅੱਜ ਦੇ ਦਿਨ ਅਯੋਧਿਆ ਪਰਤੇ ਸਨ ਅਤੇ ਇਸ ਮੌਕੇ 'ਤੇ ਦੀਵਾਲੀ ਪਰਵ ਮਨਾਇਆ ਜਾਂਦਾ ਹੈ। ਅਯੋਧਿਆ ਵਿਚ ਸ੍ਰੀ ਰਾਮ ਜੀ ਨੂੰ ਸ਼ਾਨਦਾਰ ਮੰਦਿਰ ਬਣਾਇਆ ਗਿਆ ਹੈ ਅਤੇ ਉਸ ਨੂੰ ਸ਼ਸ਼ਨਦਾਰ ਢੰਗ ਨਾਲ ਮਨਾਇਆ ਗਿਆ ਹੈ।
ਉਨ੍ਹਾਂ ਨੇ ਇਸ ਮੌਕੇ 'ਤੇ ਬਜੁਰਗਾਂ ਨਾਲ ਇੱਥੇ ਉਨ੍ਹਾਂ ਦੇ ਰਹਿਣ ਖਾਣ ਦੇ ਨਾਲ-ਨਾਲ ਹੋਰ ਵਿਵਸਥਾਵਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਕਿਸੇ ਵੀ ਕਿਸੇ ਤਰ੍ਹਾ ਦੀ ਪਰੇਸ਼ਾਨੀ ਦੇ ਬਾਰੇ ਵਿਚ ਵੀ ਉਨ੍ਹਾਂ ਤੋਂ ਪੁਛਿਆ। ਇਸ ਦੌਰਾਨ ਮੁੱਖ ਮੰਤਰੀ ਦੇ ਸਾਹਮਣੇ ਕੁੱਝ ਬਜੁਰਗਾਂ ਨੇ ਬੁਢਾਪਾ ਪੈਂਸ਼ਨ ਲਗਾਤਾਰ ਅਤੇ ਆਯੂਸ਼ਮਾਨ ਕਾਰਡ ਬਨਵਾਉਣ ਬਾਰੇ ਅਪੀਲ ਕੀਤੀ। ਮੁੱਖ ਮੰਤਰੀ ਨੇ ਮੌਕੇ 'ਤੇ ਮੌਜੂਦ ਡਿਪਟੀ ਕਮਿਸ਼ਨਰ ਨੁੰ ਤੁਰੰਤ ਪੈਂਸ਼ਨ ਤੇ ਆਯੂਸ਼ਮਾਨ ਕਾਰਡ ਬਨਾਉਣ ਨਾਲ ਸਬੰਧਿਤ ਕਾਰਵਾਈ 'ਤੇ ਬਜੁਰਗਾਂ ਦੀ ਸਮਸਿਆ ਨੁੰ ਹੱਲ ਕਰਨ ਦੇ ਨਿਰਦੇਸ਼ ਦਿੱਤੇ।
ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਪਵਿੱਤਰ ਪਰਵ ਦੇ ਮੌਕੇ 'ਤੇ ਉਨ੍ਹਾਂ ਨੁੰ ਜੋ ਆਸ਼ੀਰਵਾਦ ਇੰਨ੍ਹਾਂ ਬਜੁਰਗਾਂ ਤੋਂ ਮਿਲਿਆ ਹੈ, ਉਹ ਆਪਣੇ ਆਪ ਨੂੰ ਇਸ ਦੇ ਲਈ ਖੁਸ਼ਕਿਸਮਤ ਮੰਨਦੇ ਹਨ।
ਇਸ ਦੇ ਬਾਅਦ ਮੁੱਖ ਮੰਤਰੀ ਲਾਡਵਾ ਸਥਿਤ ਵਿਸ਼ਵਾਸ ਬਾਲ ਆਸ਼ਰਮ ਪਹੁੰਚੇ। ਉੱਥੇ ਉਨ੍ਹਾਂ ਦੇ ਆਸ਼ਰਮ ਵਿਚ ਰਹਿ ਰਹੇ ਬੱਚਿਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ। ਉਨ੍ਹਾਂ ਨੇ ਬੱਚਿਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਪੜਾਈ ਕਰਨ ਬਾਰੇ ਕਿਹਾ। ਉਨ੍ਹਾਂ ਨੇ ਕਿਹਾ ਕਿ ਮਿਹਨਤ ਕਰ ਕੇ ਹੀ ਟੀਚੇ ਨੁੰ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਆਸ਼ਰਮ ਦੇ ਸੰਚਾਲਕ ਨਾਲ ਬੱਚਿਆਂ ਨੂੰ ਦਿੱਤੀ ਜਾ ਰਹੀ ਸਹੂਲਤਾਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ। ਬਾਲ ਆਸ਼ਰਮ ਸੰਚਾਲਕ ਨੇ ਦਸਿਆ ਕਿ ਇੱਥੇ 15 ਬੱਚੇ ਰਹਿ ਰਹੇ ਹਨ ਅਤੇ ਉਨ੍ਹਾਂ ਨੂੰ ਸਾਰੀ ਤਰ੍ਹਾ ਦੀ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।
ਬਜੁਰਗਾਂ ਤੇ ਬੱਚਿਆਂ ਨੇ ਮੁੱਖ ਮੰਤਰੀ ਨੁੰ ਆਪਣੇ ਵਿਚ ਪਾ ਕੇ ਕਾਫੀ ਖੁਸ਼ੀ ਜਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਦੀਵਾਲੀ ਪਰਵ ''ਤੇ ਇੱਥੇ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ।
ਇਸ ਦੇ ਬਾਅਦ ਮੁੱਖ ਮੰਤਰੀ ਬਾਬੈਨ ਸਥਿਤ ਕਿਸਾਨ ਰੇਸਟ ਹਾਊਸ ਪਹੁੰਚੇ ਅਤੇ ਇੱਥੇ ਉਨ੍ਹਾਂ ਨੇ ਭਾਜਪਾ ਕਾਰਜਕਰਤਾਵਾਂ , ਅਧਿਕਾਰੀਆਂ ਅਤੇ ਹੋਰ ਮਾਣਯੋਗ ਲੋਕਾਂ ਨੂੰ ਦੀਵਾਲੀ ਪਰਵ ਦੀ ਵਧਾਈ ਦਿੱਤੀ। ਉਨ੍ਹਾਂ ਨੇ ਸਾਰਿਆਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਦਾ ਹਾਲਚਾਲ ਜਾਣਿਆ।