ਧਿਆਨ ਸਿੰਘ ਮੰਡ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੁੱਜ ਜਗਤਾਰ ਸਿੰਘ ਹਵਾਰਾ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਅਕਾਲੀ ਦਲ ਦੀ ਮਜ਼ਬੂਤੀ ਦਾ ਦਿੱਤਾ ਹੋਕਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 1 ਨਵੰਬਰ, 2024: ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਕਿ ਲੰਬੇ ਸਮੇਂ ਤੋਂ ਜੇਲ੍ਹ ’ਚ ਬੰਦ ਹਨ, ਉਹਨਾਂ ਦੀ ਨਾ ਮੌਜੂਦਗੀ ਦੇ ਚਲਦੇ ਹੋਏ ਸਿੱਖ ਕੌਮ ਵੱਲੋਂ ਧਿਆਨ ਸਿੰਘ ਮੰਡ ਨੂੰ ਨੌ ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਕਾਰਜਕਾਰੀ ਜਥੇਦਾਰ ਲਗਾਇ ਗਿਆ ਸੀ। ਧਿਆਨ ਸਿੰਘ ਮੰਡ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਪਹੁੰਚ ਕੇ ਦੀਵਾਲੀ ਅਤੇ ਬੰਦੀਛੋੜ ਦਿਵਸ ਦੇ ਮੌਕੇ ’ਤੇ ਜਥੇਦਾਰ ਹਵਾਰਾ ਵੱਲੋਂ ਭੇਜੇ ਗਏ ਸੰਦੇਸ਼ ਨੂੰ ਹਮੇਸ਼ਾ ਹੀ ਪੜ੍ਹਿਆ ਜਾਂਦਾ ਹੈ, ਉਹ ਤਾਂ ਇਹ ਅੱਜ ਵੀ ਉਹਨਾਂ ਵੱਲੋਂ ਜਥੇਦਾਰ ਹਵਾਰਾ ਵੱਲੋਂ ਭੇਜੇ ਗਏ ਸੰਦੇਸ਼ ਨੂੰ ਪੜ੍ਹਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਤਰ ਹੋ ਕੇ ਇੱਕ ਮਜ਼ਬੂਤ ਅਕਾਲੀ ਦਲ ਬਣਾਉਣਾ ਚਾਹੀਦਾ ਹੈ।
ਸਰਬੱਤ ਖਾਲਸਾ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਵੱਲੋਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਸਿੱਖ ਕੌਮ ਦੇ ਆਦੇਸ਼ ਜਾਰੀ ਕੀਤਾ ਗਿਆ, ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗਿਆਨੀ ਰਘਬੀਰ ਸਿੰਘ ਵੱਲੋਂ ਜੋ ਫੈਸਲਾ ਹੁਣ ਲਿਆ ਗਿਆ ਹੈ, ਉਹ ਬਹੁਤ ਵੱਡਾ ਫੈਸਲਾ ਹੈ ਅਤੇ ਜਿਸ ਵੱਲੋਂ ਵਧੀਆ ਫੈਸਲਾ ਲਿਆ ਗਿਆ ਹੋਵੇ ਤਾਂ ਉਹਦਾ ਸਵਾਗਤ ਵੀ ਕਰਨ ਸਾਡਾ ਫਰਜ ਬਣਦਾ ਹੈ ਅਤੇ ਫਿਰ ਹੀ ਅੱਗੇ ਬੋਲਦੇ ਹੋਏ ਸਾਨੂੰ ਸਾਰਿਆਂ ਨੂੰ ਆਪਣੇ ਮਨ ਮੁਟਾਅ ਛੱਡ ਇੱਕ ਨਿਸ਼ਾਨ ਸਾਹਿਬ ਹੇਠ ਇਕੱਤਰ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵਿਰਸਾ ਸਿੰਘ ਵਲਟੋਹਾ ਅਤੇ ਸਿੰਘ ਸਾਹਿਬਾਨ ਦੇ ਵਿੱਚ ਤਕਰਾਰ ਚੱਲ ਰਹੀ ਹੈ ਉਹ ਸਿਰਫ ਉਹ ਸਿਰਫ ਇੱਕ ਕਾਗਜੀ ਤਕਰਾਰ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਖੁਦ ਜਥੇਦਾਰ ਨੂੰ ਬੁਲਾ ਕੇ ਮੁਆਫੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਜਾਣ ਬੁਝ ਕੇ ਕਿਸੇ ਡਰਾਮੇ ਨੂੰ ਕਿਹਾ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਵੱਡੇ ਮੁੱਦਿਆਂ ਨੂੰ ਲੈ ਕੇ ਕੋਈ ਵੀ ਕਾਰਜ ਨਹੀਂ ਹੈ, ਇਸ ਕਰਕੇ ਮੈਂ ਲੰਮਾ ਸਮਾਂ ਮੀਡੀਆ ਨਾਲ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੂਰੀ ਬਣਾਈ ਰੱਖੀ ਸੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਦੀ ਵੀ ਵੱਡਾ ਫੈਸਲਾ ਨਹੀਂ ਸੁਣਾ ਸਕਦੇ ਕਿਉਂਕਿ ਉਹ ਤਾਂ ਖੁਦ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਨਿਕਲੇ ਹੋਏ ਹਨ। ਉੱਥੇ ਅਸੀਂ ਗਿਆਨੀ ਗੁਰਬਚਨ ਸਿੰਘ ਦੀ ਸ਼ਮੂਲੀਅਤ ਨੂੰ ਬਾਰੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੋਈ ਸਿੱਖ ਕੌਮ ਦਾ ਅਜਿਹਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਬੈਠੇਗਾ ਤਦ ਹੀ ਗਿਆਨੀ ਗੁਰਬਚਨ ਸਿੰਘ ਨੂੰ ਹੋਰ ਕੋਈ ਸਵਾਲ ਪੁੱਛ ਪਾਵੇਗਾ ਅਤੇ ਜੇਕਰ ਕੋਈ ਬੈਠ ਗਿਆ ਤਾਂ ਤੁਹਾਨੂੰ ਸਵਾਲ ਪੁੱਛਣ ਵਾਸਤੇ ਵੀ ਜ਼ਰੂਰਤ ਨਹੀਂ ਹੋਵੇਗੀ।