Canada: ਗੰਗਾ ਸਾਗਰ ਦੇ ਕਸਟੋਡੀਅਨ ਰਾਏ ਅਜ਼ੀਜ਼ ਉਲਾ ਖ਼ਾਨ ਨੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਦਿੱਤੀ ਮੁਬਾਰਕਬਾਦ
ਸਰੀ ( ਕੈਨੇਡਾ ), 31 ਅਕਤੂਬਰ, 2024: ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਰਾਏਕੋਟ ਦੇ ਰਾਇ ਪਰਿਵਾਰ ਨੂੰ ਭੇਂਟ ਕਿਤੇ ਗੰਗਾ ਸਾਗਰ ਨੂੰ 9 ਪੀੜ੍ਹੀਆਂ ਤੋਂ ਸੰਭਾਲ ਕੇ ਰੱਖ ਰਹੇ ਪਰਿਵਾਰ ਦੇ ਮੋਹਰੀ ਰਾਇ ਅਜ਼ੀਜ਼ ਉੱਲਾਹ ਖ਼ਾਨ ਨੇ ਸਮੁੱਚੇ ਸਿੱਖ ਜਗਤ ਅਤੇ ਬਾਕੀ ਲੋਕਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀ ਮੁਬਾਰਕਬਾਦ ਭੇਜੀ ਹੈ .
ਉਨ੍ਹਾਂ ਕਿਹਾ ਕਿ ਉਹ ਇਸ ਮੌਕੇ ਸਿੱਖ ਜਗਤ ਅਤੇ ਬਾਕੀ ਸਾਰੇ ਲੋਕਾਂ ਲਈ ਆਪਸੀ ਸਦਭਾਵਨਾ, ਦੋਸਤਾਨਾ ਰਿਸ਼ਤੇ , ਅਮਨ ਅਤੇ ਖ਼ੁਸ਼ਹਾਲੀ ਦੀ ਦੁਆ ਕਰਦੇ ਹਨ .ਉਹ ਆਪਣੇ ਆਪ ਨੂੰ ਖ਼ੁਸ਼ਨਸੀਬ ਸਮਝਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਗੁਰੂ ਸਾਹਿਬ ਦੀ ਸੇਵਾ ਕਰਨ ਕਾਰਨ ਦਾ ਮੌਕਾ ਮਿਲਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਹੋਇਆ .ਉਹ ਹਮੇਸ਼ਾ ਸਿੱਖ ਜਗਤ ਦੀ ਚੜ੍ਹਦੀ ਕਲਾ ਚਾਹੁੰਦੇ ਹਨ.
ਚੇਤੇ ਰਹੇ ਕਿ ਰਾਏ ਸਾਹਿਬ ਪਾਕਿਸਤਾਨ ਦੇ ਸਾਬਕਾ ਐਮ ਪੀ ਹਨ ਅਤੇ ਅੱਜ ਕੱਲ੍ਹ ਆਪਣੇ ਪਰਿਵਾਰ ਨਾਲ ਕੈਨੇਡਾ ਵਿਚ ਰਹਿ ਰਹੇ ਹਨ .