ਬਠਿੰਡਾ ਦੇ ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਮਰੀਜ਼ਾਂ ਲਈ 3 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ,1 ਨਵੰਬਰ 2024:ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ ਖੂਨਦਾਨ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਅੰਜਲੀ ਪਤਨੀ ਮਿੰਟੂ ਵਾਸੀ ਸ਼ਾਂਤ ਨਗਰ ਬਠਿੰਡਾ ਨੂੰ ਜਗਸੀਰ ਸਿੰਘ ਇੰਸਾਂ ਪੁੱਤਰ ਕਰਨੈਲ ਸਿੰਘ ਇੰਸਾਂ ਵਾਸੀ ਗਲੀ ਨੰ.10, ਪਰਸ ਰਾਮ ਨਗਰ ਬਠਿੰਡਾ, ਮਰੀਜ਼ ਪ੍ਰੀਤਮ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਭਲਾਈਆਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸੂਰਜ ਇੰਸਾਂ ਪੁੱਤਰ ਦੇਸ ਰਾਜ ਇੰਸਾਂ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ, ਕਲਪਨਾ ਪਤਨੀ ਰਵਿੰਦਰ ਸਿੰਘ ਵਾਸੀ ਤਪਾ ਜ਼ਿਲ੍ਹਾ ਬਰਨਾਲਾ ਨੂੰ ਖੁਸ਼ਪ੍ਰੀਤ ਇੰਸਾਂ ਪੁੱਤਰ ਬਲਦੇਵ ਸਿੰਘ ਇੰਸਾਂ ਵਾਸੀ ਪਰਸ ਰਾਮ ਨਗਰ ਬਠਿੰਡਾ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।