← ਪਿਛੇ ਪਰਤੋ
ਪੰਜਾਬ ਸਰਕਾਰ ਐਕਸ਼ਨ ਮੋਡ 'ਚ : ਖਾਦਾਂ ਦੀ ਜਮ੍ਹਾਂਖੋਰੀ ਵਿਰੁਧ 91 ਫਰਮਾਂ ਦੇ ਲਾਇਸੈਂਸ ਰੱਦ
ਚੰਡੀਗੜ੍ਹ : ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ 'ਤੇ ਖਾਦ ਦੇ ਸੈਂਪਲ ਲੈਣ ਤੋਂ ਲੈ ਕੇ ਇਸਦੀ ਕੁਆਲਿਟੀ ਅਤੇ ਹੋਰਡਿੰਗ ਵਿਰੁੱਧ ਕਾਰਵਾਈ ਕਰਦਿਆਂ 91 ਫਰਮਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਤਿੰਨ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਖਾਦ ਦੇ ਨਮੂਨੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਵੱਲੋਂ ਪੰਜ ਉਡਣ ਦਸਤੇ ਟੀਮਾਂ ਦਾ ਗਠਨ ਮੰਡੀ ਵਿੱਚ ਡੀ.ਏ.ਪੀ ਖਾਦ ਦੀ ਕਾਲਾਬਾਜ਼ਾਰੀ, ਹੋਰਡਿੰਗ ਅਤੇ ਇਸ ਦਾ ਕੰਟਰੋਲ ਕੁਝ ਲੋਕਾਂ ਦੇ ਹੱਥਾਂ ਵਿੱਚ ਹੋਣ ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਰਵਾਈ ਕਰ ਰਹੀ ਹੈ।
Total Responses : 308