← ਪਿਛੇ ਪਰਤੋ
ਹਥਿਆਰਾਂ ਦੀ ਬਰਾਮਦੀ ਦੌਰਾਨ ਮੁਲਜ਼ਮ ਨੇ ਪੁਲੀਸ 'ਤੇ ਚਲਾਈ ਗੋਲੀ ਬਲਜੀਤ ਸਿੰਘ ਤਰਨ ਤਾਰਨ : ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਚੋਹਲਾ ਸਾਹਿਬ ਦੇ ਕਤਲ ਕੇਸ਼ ਵਿੱਚ ਨਾਮਜ਼ਦ ਮੁਲਜ਼ਮ ਨੇ ਪੁਲਿਸ 'ਤੇ ਚਲਾਈ ਗੋਲੀ ਅਤੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਮੁਲਜ਼ਮ ਦੀ ਲੱਤ ਵਿੱਚ ਲੱਗੀ ਗੋਲੀ। ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਐੱਸ ਐਸ ਪੀ ਤਰਨ ਤਾਰਨ ਨੇ ਦੱਸਿਆ ਕਿ 1 ਮਾਰਚ 2024 ਨੂੰ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਕਸਬਾ ਫ਼ਤਿਆਬਾਦ ਦੇ ਰੇਲਵੇ ਫਾਟਕ ਤੇ ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਦਾ ਗੋਲੀਆਂ ਮਾਰ ਕਤਲ ਕੀਤਾ ਸੀ । ਉਸ ਵਿੱਚ ਇਹ ਵਿਕਰਮਜੀਤ ਸਿੰਘ ਵਿੱਕੀ ਪੁਲਿਸ ਰਿਮਾਂਡ 'ਤੇ ਸੀ ਇਸਨੂੰ ਅੱਜ ਹਥਿਆਰ ਰਿਕਵਰ ਕਰਾਉਣ ਲਈ ਗੋਇੰਦਵਾਲ ਸਾਹਿਬ ਲਿਆਂਦਾ ਗਿਆ ਤਾਂ ਇਸਨੇ ਮੌਕੇ ਦਾ ਫਾਇਦਾ ਉਠਾ ਕੇ ਪੁਲੀਸ 'ਤੇ ਗੋਲੀ ਚਲਾ ਦਿੱਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਵੱਲੋਂ ਇਸ 'ਤੇ ਗੋਲੀ ਚਲਾਈ ਗਈ ਜੋ ਇਸਦੀ ਲੱਤ ਵਿੱਚ ਲੱਗੀ ਹੈ।
Total Responses : 308