← ਪਿਛੇ ਪਰਤੋ
ਭੂਚਾਲ ਕਾਰਨ ਕੰਬਿਆ ਝਾਰਖੰਡ
ਰਾਂਚੀ : ਝਾਰਖੰਡ 'ਚ ਸ਼ਨੀਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲਗਾਤਾਰ ਭੂਚਾਲ ਦੇ ਝਟਕਿਆਂ ਕਾਰਨ ਝਾਰਖੰਡ 'ਚ ਕਈ ਥਾਵਾਂ 'ਤੇ ਲਗਭਗ 5 ਸੈਕਿੰਡ ਤੱਕ ਧਰਤੀ ਕੰਬਦੀ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਝਾਰਖੰਡ ਦੇ ਖਸਰਾਂਵਾ ਜ਼ਿਲ੍ਹੇ ਤੋਂ 13 ਕਿਲੋਮੀਟਰ ਦੂਰ ਸੀ। ਲਗਾਤਾਰ ਝਟਕਿਆਂ ਕਾਰਨ ਲੋਕ ਡਰਦੇ ਘਰਾਂ ਤੋਂ ਬਾਹਰ ਆ ਗਏ। ਫਿਲਹਾਲ ਕਿਸੇ ਜਾਨੀ ਨੁਕਸਾਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
Total Responses : 308