ਭਾਈ ਦੂਜ ਦੇ ਤਿਉਹਾਰ ਨੂੰ 'ਯਮ ਦੂਜ ' ਵੀ ਕਿਹਾ ਜਾਂਦਾ ਹੈ:- ਪੰਡਿਤ ਗਗਨ ਸ਼ਰਮਾ
ਰੋਹਿਤ ਗੁਪਤਾ
ਗੁਰਦਾਸਪੁਰ 2 ਨਵੰਬਰ 2024 - ਭਾਈ ਦੂਜ ਦਾ ਤਿਉਹਾਰ 3 ਨਵੰਬਰ ਦਿਨ ਐਤਵਾਰ ਨੂੰ ਦੇਸ਼ ਭਰ ਵਿਚ ਮਨਾਇਆ ਜਾਵੇਗਾ, ਇਸ ਦਿਨ ਭੈਣਾਂ ਆਪਣੇ ਭਰਾ ਨੂੰ ਤਿਲਕ ਲਗਾ ਕੇ ਉਸ ਦੀ ਲੰਬੀ ਉਮਰ ਅਤੇ ਤਰੱਕੀ ਲਈ ਅਰਦਾਸ ਕਰਦੀਆਂ ਹਨ।
ਪ੍ਰਸਿੱਧ ਜੋਤਸ਼ੀ ਪੰਡਿਤ ਗਗਨ ਸ਼ਰਮਾ ਨੇ ਭਾਈ ਦੂਜ ਦੀ ਮਹੱਤਤਾ ਬਾਰੇ ਦੱਸਦੇ ਹੋਏ ਦੱਸਿਆ ਕਿ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਯਮਰਾਜ ਆਪਣੀ ਭੈਣ ਯਮੁਨਾ ਦੇ ਘਰ ਉਨ੍ਹਾਂ ਦੇ ਕਹਿਣ 'ਤੇ ਗਏ ਸਨ ਤਾਂ ਯਮੁਨਾ ਨੇ ਆਪਣੇ ਭਰਾ ਨੂੰ ਤਿਲਕ ਲਗਾਇਆ ਅਤੇ ਉਸ ਸੇਵਾ ਕੀਤੀ ਤਾਂ ਖੁਸ਼ ਕਈ ਯਮਰਾਜ ਨੇ ਆਪਣੀ ਭੈਣ ਯਮੁਨਾ ਨੂੰ ਵਰ ਮੰਗਣ ਲਈ ਕਿਹਾ ਤਾਂ ਯਮੁਨਾ ਨੇ ਕਿਹਾ ਕਿ ਜੇਕਰ ਦੇਣਾ ਹੀ ਹੈ ਤਾਂ ਤੇਵਰ ਜਾਂਦੇ ਹੋ ਕਿ ਇਸ ਦਿਨ ਜੋ ਵੀ ਭੈਣ ਆਪਣੇ ਭਰਾ ਦੀ ਪੂਜਾ ਕਰੇ ਅਤੇ ਇਸ ਤਰ੍ਹਾਂ ਤਿਲਕ ਲਗਾਏ ਤਾਂ ਉਸ ਦੇ ਭਰਾ ਦੀ ਲੰਮੀ ਉਮਰ ਹੋਵੇਗੀ, ਅਤੇ ਉਸ ਨੂੰ ਅਕਾਲ ਮ੍ਰਿਤੂ ਦਾ ਡਰ ਨਹੀਂ ਰਹੇਗਾ।ਯਮਰਾਜ ਨੇ ਆਪਣੀ ਭੈਣ ਦੀ ਇੱਛਾ ਨੂੰ ਤੁਰੰਤ ਸਵੀਕਾਰ ਕਰ ਲਿਆ, ਇਸ ਲਈ ਇਸਨੂੰ 'ਯਮ ਦੂਜ' ਵੀ ਕਿਹਾ ਜਾਂਦਾ ਹੈ।