ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ
ਬਾਬੂਸ਼ਾਹੀ ਬਿਓਰੋ
ਲੁਧਿਆਣਾ, 2 ਨਵੰਬਰ 2024 - ਰਾਜਦੀਪ ਇੰਜੀਨੀਅਰਜ ਗਿਆਸਪੁਰਾ ਵਿਖ਼ੇ ਭੁਰਜੀ ਪਰਿਵਾਰ ਵੱਲੋਂ ਹਰ ਸਾਲ ਵਾਂਗ ਬਾਬਾ ਵਿਸ਼ਵਕਰਮਾ ਦਿਵਸ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਕਾਰੀਗਰਾਂ ਵੱਲੋਂ ਮਸ਼ੀਨਾਂ ਅਤੇ ਔਜਾਰਾਂ ਦੀ ਪੂਜਾ ਕੀਤੀ ਗਈ।
ਇਸ ਮੌਕੇ ਅਰਵਿੰਦਰ ਸਿੰਘ ਭੁਰਜੀ ਨੇ ਸਭ ਨੂੰ ਵਧਾਈ ਦਿੰਦਿਆਂ ਕਿਹਾ ਸਾਰੀ ਦੁਨੀਆ ਦੇ ਕਾਮੇ ਬਾਬਾ ਜੀ ਨੂੰ ਆਪਣਾ ਇਸ਼ਟ ਮੰਨਦੀ ਹਨ। ਇਸ ਦਿਨ ਕਾਮੇ ਆਪਣੇ ਔਜ਼ਾਰਾਂ ਦੀ ਸਫ਼ਾਈ ਕਰਕੇ ਉਹਨਾ ਦਾ ਦੁੱਧ ਨਾਲ ਇਸ਼ਨਾਨ ਕਰਵਾਉਂਦੇ ਹਨ ਅਤੇ ਉਹਨਾ ਨੂੰ ਨਮਸਤਕ ਹੁੰਦੇ ਹਨ ਅਤੇ ਬਾਬਾ ਵਿਸ਼ਵਕਰਮਾ ਜੀ ਤੋਂ ਅਸ਼ੀਰਵਾਦ ਮੰਗਦੇ ਹਨ ਕਿ ਨਵੇਂ ਯੁੱਗ ਦੇ ਹਿਸਾਬ ਨਾਲ ਚੱਲਣ ਦੀ ਸ਼ਕਤੀ ਮਿਲੇ ਅਤੇ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਛੋਹ ਸਕਣ। ਇਸ ਮੌਕੇ ਬਲਵੰਤ ਸਿੰਘ( ਨਿੱਕੂਵਾਲ) ਵੱਲੋਂ ਕਾਰੋਬਾਰ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਗੁਰੂ ਕਾ ਅਟੁੱਟ ਲੰਗਰ ਸੰਗਤ ਨੂੰ ਵਰਤਾਇਆ ਗਿਆ ਅਤੇ ਬੱਚਿਆਂ ਨੂੰ ਗਿਫਟ ਵੰਡੇ ਗਏ।
ਇਸ ਮੌਕੇ ਅਮਰਜੀਤ ਸਿੰਘ ਭੁਰਜੀ, ਰੁਪਿੰਦਰ ਕੌਰ, ਸਤਵਿੰਦਰ ਸੈਣੀ, ਜਸਵੀਰ ਕੌਰ, ਸਵਰਨ ਸਿੰਘ, ਸਿਮਰਨਜੀਤ ਕੌਰ, ਦਵਿੰਦਰ ਡਾਬਾ, ਸੰਜੂ ਸ਼ਰਮਾ (ਹਿਮਾਚਲ) ਮਨਵੀਰ ਸਿੰਘ, ਸੁਖਵੀਤ ਕੌਰ, ਈਸ਼ਰ ਸਿੰਘ, ਮੈਨਾ ਤਮੰਗ, ਕਰਤਾਰ ਸਿੰਘ, ਆਤਮਾ ਕੌਰ, ਰਾਜਦੀਪ ਕੌਰ ਭੁਰਜੀ, ਸਰਬਜੀਤ ਕੌਰ, ਨਿਰਮਲ ਕੌਰ ਅਤੇ ਨਵਜੋਤ ਕੌਰ ਹਜ਼ਾਰ ਸਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com