62ਵਾਂ ਸਾਲਾਨਾ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ 8 ਨਵੰਬਰ ਤੋਂ
- ਉਲਮਾ ਏ ਦੀਨ ਹਜ਼ਰਤ ਮੁਹੰਮਦ ਸਾਹਿਬ ਸਲ.ਦੀ ਜ਼ਿੰਦਗੀ ਦੇ ਵੱਖੋ ਵੱਖ ਪਹਿਲੂਆਂ ਤੇ ਚਾਨਣਾ ਪਾਉਣਗੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 02 ਨਵੰਬਰ 2024,ਮਾਲੇਰਕੋਟਲਾ ਦੀ ਪਵਿੱਤਰ ਧਰਤੀ ਤੇ ਹਰ ਸਾਲ ਹੁੰਦੇ ਆ ਰਹੇ ਜਲਸਾ ਏ ਸੀਰਤ ਉਲ ਨਬੀ ਇਸ ਵਾਰ ਅਗਲੇ ਹਫਤੇ ਮਿਤੀ 8 ਨਵੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੀਰਤ ਕਮੇਟੀ ਮਾਲੇਰਕੋਟਲਾ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਮੁਹੰਮਦ ਉਸਮਾਨ ਸਿੱਦੀਕੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਹਜ਼ਰਤ ਮੁਹੰਮਦ ਸਾਹਿਬ ਦੀ ਸੀਰਤ ਮੁਬਾਰਕ 'ਤੇ ਚਾਨਣਾ ਪਾਉਣ ਲਈ 62ਵਾਂ ਸਾਲਾਨਾ ਤਿੰਨ ਰੋਜ਼ਾ ਜਲਸਾ ਸੀਰਤ-ਉਲ-ਨਬੀ ਮੁਫਤੀ-ਏ-ਆਜ਼ਮ ਪੰਜਾਬ ਹਜ਼ਰਤ ਮੋਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਦੀ ਸਰਪ੍ਰਸਤੀ ਹੇਠ ਸਥਾਨਕ ਜਾਮਾ ਮਸਜਿਦ 'ਚ 08 ਨਵੰਬਰ ਤੋਂ 10 ਨਵੰਬਰ ਤੱਕ ਹੋ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾ ਇਜਲਾਸ 08 ਨਵੰਬਰ ਦਿਨ ਸ਼ੁੱਕਰਵਾਰ ਰਾਤ ਨੂੰ 8:30 ਵਜੇ ਹੋਵੇਗਾ, ਜਿਸ ‘ਚ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਯੂਨਸ ਸਾਹਿਬ, (ਇਮਾਮ ਜਾਮਾ ਮਸਜਿਦ ਬਿੰਜੋਕੀ ਖੁਰਦ, ਮਾਲੇਰਕੋਟਲਾ) ਤੇ ਹਜ਼ਰਤ ਮੌਲਾਨਾ ਮੁਹੰਮਦ ਅਰਸ਼ਦ ਸਾਹਿਬ (ਦਾਰ ਉਲ ਉਲੂਮ, ਦਿਉਬੰਦ) ਸ਼ਿਰਕਤ ਕਰਨਗੇ, ਦੂਜਾ ਇਜਲਾਸ 09 ਨਵੰਬਰ ਦਿਨ ਸ਼ਨੀਵਾਰ ਨੂੰ ਰਾਤ 8:30 ਵਜੇ ਹੋਵੇਗਾ, ਜਿਸ ‘ਚ ਹਜ਼ਰਤ ਮੌਲਾਨਾ ਮੁਫਤੀ ਕਮਰ ਉਦ ਦੀਨ ਸਾਹਿਬ, (ਮਦਰਸਾ ਅਰਬੀਆ ਹਿਫਜ ਉਲ ਕੁਰਆਨ, ਮਾਲੇਰਕੋਟਲਾ) ਅਤੇ ਹਜ਼ਰਤ ਮੌਲਾਨਾ ਮੁਜੱਮਿਲ ਹੁਸੈਨ ਸਾਹਿਬ (ਮੁਜੱਫਰ ਨਗਰੀ ਉਸਤਾਦ ਦਾਰ ਉਲ ਉਲੂਮ ਦਿਉਬੰਦ) ਤੇ 10 ਨਵੰਬਰ ਦਿਨ ਐਤਵਾਰ ਨੂੰ ਰਾਤ 8:30 ਵਜੇ ਤੀਜੇ ਇਜਲਾਸ 'ਚ ਹਜ਼ਰਤ ਮੌਲਾਨਾ ਮੁਫਤੀ ਖਲੀਲ ਸਾਹਿਬ (ਮਦਰਸਾ ਜੀਨਤ ਉਲ ਉਲੂਸ ਤੇ ਪ੍ਰਧਾਨ ਜਮੀਅਤ ਉਲਮਾ ਪੰਜਾਬ) ਤੇ ਹਜ਼ਰਤ ਮੌਲਾਨਾ ਮੁਜੱਮਿਲ ਸਾਹਿਬ (ਉਸਤਾਦ ਦਾਰ ਉਲ ਉਲੂਮ ਦਿਉਬੰਦ) ਆਪਣੇ-ਆਪਣੇ ਵਿਚਾਰਾਂ ਰਾਹੀਂ ਹਜ਼ਰਤ ਮੁਹੰਮਦ ਸਾਹਿਬ ਸਲ.ਦੀ ਜ਼ਿੰਦਗੀ ਦੇ ਵੱਖੋ ਵੱਖ ਪਹਿਲੂਆਂ ਤੇ ਚਾਨਣਾ ਪਾਉਣਗੇ ।