ਵਿਸ਼ਵਕਰਮਾ ਦਿਵਸ ਮੌਕੇ ਸੰਸਦ ਮੈਂਬਰ ਸਤਨਾਮ ਸੰਧੂ ਨੇ ਚੰਡੀਗੜ੍ਹ ਸੈਕਟਰ-44 ਦੇ ਮੰਦਰ ਵਿਖੇ ਉਸਾਰੀ ਮਜ਼ਦੂਰਾਂ ਨਾਲ ਮਿਲ ਕੇ ਭਗਵਾਨ ਵਿਸ਼ਵਕਰਮਾ ਦੀ ਕੀਤੀ ਪੂਜਾ
ਹਰਜਿੰਦਰ ਸਿੰਘ ਭੱਠੀ
- ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਸ਼ਹਿਰ ਨੂੰ ਸੁੰਦਰ ਬਣਾਉਣ ਵਿਚ ਉਸਾਰੀ ਮਜ਼ਦੂਰਾਂ ਦੀ ਭੂਮਿਕਾ ਦੀ ਕੀਤੀ ਸ਼ਲਾਘਾ
- ਵਿਸ਼ਕਰਮਾ ਦਿਵਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਬਿਆਨ; ਚੰਡੀਗੜ੍ਹ 'ਚ ਲੇਬਰ ਭਵਨ ਉਸਾਰੀ ਦੀ ਉਠਾਵਾਂਗਾ ਮੰਗ
- ਚੰਡੀਗੜ੍ਹ 'ਚ ਲੇਬਰ ਭਵਨ ਦੀ ਉਸਾਰੀ ਜ਼ਰੂਰੀ; ਵਿਕਸਿਤ ਭਾਰਤ ਦਾ ਥੰਮ ਬਣਨਗੇ ਭਾਰਤ ਦੇ ਮਜ਼ਦੂਰ: ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ
- ਚੰਡੀਗੜ੍ਹ ਦੇ ਸੈਕਟਰ-44, ਵਿਸ਼ਵਕਰਮਾ ਮੰਦਰ ਪੁੱਜੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ; ਭਾਰਤੀ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਭਾਰਤ ਦੇ ਚੜ੍ਹਦੀਕਲਾ ਲਈ ਕੀਤੀ ਅਰਦਾਸ
ਮੋਹਾਲੀ, 2 ਨਵੰਬਰ 2024 - ਵਿਸ਼ਵਕਰਮਾ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ-44, ਵਿਸ਼ਵਕਰਮਾ ਮੰਦਰ ਵਿਖੇ "ਭਵਨ ਕਲਾ ਅਤੇ ਸ਼ਿਲਪਕਾਰੀ ਦੇ ਦੇਵਤਾ ਭਗਵਾਨ ਵਿਸ਼ਵਕਰਮਾ" ਨੂੰ ਸਮਰਪਿਤ ਇੱਕ ਵਿਸ਼ੇਸ਼ ਪੂਜਾ ਸਮਾਗਮ ਕਰਵਾਇਆ ਗਿਆ। ਇਸ ਪਾਵਨ ਮੌਕੇ ਸੰਸਦ ਮੈਂਬਰ (ਰਾਜ ਸਭਾ) ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਦਿਆਂ ਭਾਰਤੀ ਮਜ਼ਦੂਰਾਂ ਦਾ ਧੰਨਵਾਦ ਕੀਤਾ ਅਤੇ ਚੰਡੀਗੜ੍ਹ 'ਚ ਲੇਬਰ ਭਵਨ ਉਸਾਰੀ ਦੀ ਮੰਗ ਉਠਾਉਣ ਦਾ ਵਿਸ਼ਵਾਸ ਜਤਾਇਆ। ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਭਾਰਤ ਦੀ ਚੜ੍ਹਦੀਕਲਾ ਦੀ ਅਰਦਾਸ ਕਰਦਿਆਂ ਪੂਜਾ-ਅਰਚਨਾ ਵੀ ਕੀਤੀ। ਸਤਨਾਮ ਸਿੰਘ ਸੰਧੂ ਪਹਿਲਾਂ ਵੀ ਚੰਡੀਗੜ੍ਹ 'ਚ ਲੇਬਰ ਭਵਨ ਉਸਾਰੀ ਦੀ ਮੰਗ ਨੂੰ ਉਠਾਉਂਦੇ ਰਹੇ ਹਨ। ਇਸ ਸਮਾਗਮ ਮੌਕੇ ਰਾਜ ਦੇ ਵੱਡੇ ਆਗੂਆਂ ਸਣੇ ਲੇਬਰ ਐਸੋਸੀਏਸ਼ਨ ਚੰਡੀਗੜ੍ਹ ਦੇ ਮੁੱਖ ਮੈਂਬਰ ਵੀ ਮੌਜੂਦ ਰਹੇ।
ਇਸ ਵਿਸ਼ੇਸ਼ ਸਮਾਗਮ ਮੌਕੇ ਸੰਸਦ ਮੈਂਬਰ (ਰਾਜ ਸਭਾ) ਸਰਦਾਰ ਸਤਨਾਮ ਸਿੰਘ ਸੰਧੂ ਨਾਲ ਲੇਬਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਰਾਮਲਾਲ, ਚੇਅਰਮੈਨ ਸ਼੍ਰੀ ਅਵਧਰਾਜ, ਉੱਪ-ਪ੍ਰਧਾਨ ਸ਼੍ਰੀ ਗੁਲਾਬਚੰਦ, ਭਾਜਪਾ ਦੇ ਚੰਡੀਗੜ੍ਹ ਰਾਜ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਭਾਜਪਾ ਆਗੂ ਅਰੁਣ ਸੂਦ, ਸਾਬਕਾ ਐਡੀਸ਼ਨਲ ਅਟਾਰਨੀ ਜਨਰਲ, ਭਾਰਤ, ਸ਼੍ਰੀ ਸੱਤਿਆ ਪਾਲ ਜੈਨ ਸਣੇ ਮੁਨਿਸਿਪਲ ਕੌਂਸਲਰ ਜਸਮਨ ਮੌਜੂਦ ਰਹੇ।
ਵਿਸ਼ਵਕਰਮਾ ਦਿਵਸ ਮੌਕੇ ਭਾਰਤੀ ਮਜ਼ਦੂਰਾਂ ਦਾ ਧੰਨਵਾਦ ਕਰਦਿਆਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, "ਚੰਡੀਗੜ੍ਹ ਨੂੰ ਬਣਾਉਣ ਵਿਚ ਉੱਤਰ ਪ੍ਰਦੇਸ਼ ਸਣੇ ਭਾਰਤੀ ਪਰਵਾਸੀ ਮਜ਼ਦੂਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਚੰਡੀਗੜ੍ਹ ਦੀ ਖੂਬਸੂਰਤੀ ਦੀ ਸਾਂਭ-ਸੰਭਾਲ ਪਰਵਾਸੀ ਭੈਣ-ਭਰਾਵਾਂ ਮਜ਼ਦੂਰਾਂ ਵੱਲੋਂ ਹੀ ਕੀਤੀ ਜਾਂਦੀ ਹੈ। ਇਸ ਕਰਕੇ ਮੇਰਾ ਮਨਣਾ ਹੈ ਕਿ ਚੰਡੀਗੜ੍ਹ ਵਿਖੇ ਲੇਬਰ ਭਵਨ ਦੀ ਉਸਾਰੀ ਹੋਵੇ ਅਤੇ ਮੈਂ ਅੱਜ ਇਸ ਪਾਵਨ ਦਿਵਸ ਮੌਕੇ ਪੂਰਾ ਵਿਸ਼ਵਾਸ ਜਤਾਉਂਦਾ ਹਾਂ ਕਿ ਮੈਂ ਚੰਡੀਗੜ੍ਹ ਪ੍ਰਸ਼ਾਸਨ ਕੋਲ ਚੰਡੀਗੜ੍ਹ ਵਿਚ ਲੇਬਰ ਭਵਨ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਜਾਵਾਂਗਾ। ਇਸ ਭਵਨ ਵਿਚ ਭਾਰਤੀ ਮਜ਼ਦੂਰ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਸਣੇ ਹੋਰ ਜ਼ਰੂਰੀ ਸਮਾਗਮ ਆਦਿ ਕਰਵਾ ਸਕਣਗੇ।"
ਵਿਕਸਿਤ ਭਾਰਤ ਵਿਚ ਮਜ਼ਦੂਰਾਂ ਦੇ ਯੋਗਦਾਨ ਅਤੇ ਇੱਕ ਦੇਸ਼ ਇੱਕ ਰਾਸ਼ਨ ਸਕੀਮ ਦੀ ਸਰਾਹਨਾ ਕਰਦਿਆਂ ਸਤਨਾਮ ਸਿੰਘ ਸੰਧੂ ਨੇ ਕਿਹਾ, "ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਈ ਵਾਰ ਇਸ ਗੱਲ ਨੂੰ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਵਿਕਸਿਤ ਭਾਰਤ ਬਣਾਉਣ ਵਿਚ ਮਜ਼ਦੂਰਾਂ ਦਾ ਸਭਤੋਂ ਵੱਡਾ ਯੋਗਦਾਨ ਰਹੇਗਾ। ਭਾਰਤ ਦੇ ਮਜ਼ਦੂਰਾਂ ਨਾਲ ਵਿਕਸਿਤ ਭਾਰਤ ਦਾ ਇੱਕ ਮਜ਼ਬੂਤ ਬੁਨਿਆਦੀ ਢਾਂਚਾ ਤਿਆਰ ਹੋਵੇਗਾ। ਇਹ ਪੀਐੱਮ ਮੋਦੀ ਦੀ ਸੋਚ ਸੀ ਜਿਸਨੇ ਭਾਰਤ ਦੇ ਮਜ਼ਦੂਰਾਂ ਲਈ ਇੱਕ ਦੇਸ਼ ਇੱਕ ਰਾਸ਼ਨ ਸਕੀਮ ਨੂੰ ਸ਼ੁਰੂ ਕੀਤਾ। ਪਿਛਲੀਆਂ ਸਰਕਾਰਾਂ ਮੌਕੇ ਭਾਰਤ ਦੇ ਗਰੀਬ ਮਜ਼ਦੂਰਾਂ ਨੂੰ ਰਾਸ਼ਨ ਸਿਰਫ ਆਪਣੇ ਰਾਜ ਵਿਚ ਹੀ ਮਿਲ ਸਕਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਹੁਣ ਭਾਰਤ ਦਾ ਮਜ਼ਦੂਰ ਇਸ ਸਕੀਮ ਤਹਿਤ ਭਾਰਤ ਦੇ ਹਰ ਕੋਨੇ ਵਿਚ ਜਾ ਕੇ ਰਾਸ਼ਨ ਖਰੀਦ ਸਕਦਾ ਹੈ ਅਤੇ ਆਪਣੇ ਪਰਿਵਾਰ ਦਾ ਪੋਸ਼ਣ ਬੇਹਤਰੀ ਨਾਲ ਕਰ ਸਕਦਾ ਹੈ।"
ਪੀਐੱਮ ਆਵਾਸ ਯੋਜਨਾ ਦੀ ਕਾਮਯਾਬੀ ਨੂੰ ਪੇਸ਼ ਕਰਦਿਆਂ ਸੰਸਦ ਮੈਂਬਰ ਨੇ ਕਿਹਾ, "ਪੀਐੱਮ ਮੋਦੀ ਦੀ ਦੇਸ਼ ਦੇ ਮਜ਼ਦੂਰਾਂ ਪ੍ਰਤੀ ਸਰਾਹਨਾ ਸ਼ੁਰੂ ਤੋਂ ਹੀ ਰਹੀ ਹੈ ਅਤੇ ਇਸਦੀ ਮਿਸਾਲ ਪੇਸ਼ ਕਰਦੀ ਹੈ ਪੀਐੱਮ ਆਵਾਸ ਯੋਜਨਾ ਸਕੀਮ। ਅੱਜ ਪੀਐੱਮ ਆਵਾਸ ਯੋਜਨਾ ਤਹਿਤ ਦੇਸ਼ ਲੱਗਭਗ 4 ਕਰੋੜ ਤੋਂ ਵੱਧ ਲੋਕ ਆਪਣੇ ਘਰਾਂ ਦੀ ਮਰੱਮਤ ਤੇ ਆਪਣੇ ਘਰਾਂ ਦੀ ਉਸਾਰੀ ਕਰਵਾ ਚੁੱਕੇ ਹਨ। ਅੱਜ ਦੇਸ਼ ਦਾ ਮਜ਼ਦੂਰ ਆਪਣੇ ਬਵਿੱਖ ਅਤੇ ਆਪਣੀ ਮੇਹਨਤ ਨੂੰ ਮੋਦੀ ਸਰਕਾਰ ਦੇ ਹੱਥਾਂ 'ਚ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਇਸਦੇ ਲਈ ਮੈਂ ਪੀਐੱਮ ਮੋਦੀ ਦਾ ਧੰਨਵਾਦ ਕਰਦਾ ਹਾਂ।"
ਇਸ ਮੌਕੇ ਲੇਬਰ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸ਼੍ਰੀ ਰਾਮਲਾਲ ਨੇ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸਰਕਾਰ ਹੇਠ ਅੱਜ ਭਾਰਤ ਦਾ ਮਜ਼ਦੂਰ ਕਾਮਯਾਬ ਮਹਿਸੂਸ ਕਰਦਾ ਹੈ ਕਿਉਂਕਿ ਮੋਦੀ ਸਰਕਾਰ ਨੇ ਸਾਡੇ ਮਜ਼ਦੂਰਾਂ ਦੀ ਬਾਂਹ ਫੜ੍ਹ ਕੇ ਸਾਡੇ ਲਈ ਚੰਗੀਆਂ ਸਕੀਮਾਂ ਦੀ ਸ਼ੁਰੂਆਤ ਕੀਤੀ। ਇਸਦਾ ਸਭਤੋਂ ਵਧੀਆ ਉਦਾਹਰਣ ਹੈ ਇੱਕ ਦੇਸ਼ ਇੱਕ ਰਾਸ਼ਨ ਸਕੀਮ ਅਤੇ ਪੀਐੱਮ ਆਵਾਸ ਯੋਜਨਾ। ਅੱਜ ਪੀਐੱਮ ਆਵਾਸ ਯੋਜਨਾ ਤਹਿਤ ਦੇਸ਼ ਲੱਗਭਗ 4 ਕਰੋੜ ਤੋਂ ਵੱਧ ਲੋਕ ਆਪਣੇ ਘਰਾਂ ਦੀ ਮਰੱਮਤ ਤੇ ਆਪਣੇ ਘਰਾਂ ਦੀ ਉਸਾਰੀ ਕਰਵਾ ਚੁੱਕੇ ਹਨ। ਅੱਜ ਮੈਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਦੇ ਸਾਡੇ ਮਜ਼ਦੂਰਾਂ ਦੇ ਹਿਤਾਂ ਬਾਰੇ ਸੋਚਦਿਆਂ ਚੰਡੀਗੜ੍ਹ 'ਚ ਲੇਬਰ ਭਵਨ ਦੀ ਉਸਾਰੀ ਦੀ ਮੰਗ ਉਠਾਉਣ ਦਾ ਵਿਸ਼ਵਾਸ ਦਿਖਾਇਆ। ਦੇਸ਼ ਦਾ ਮਜ਼ਦੂਰ ਸਤਨਾਮ ਸਿੰਘ ਸੰਧੂ ਤੇ ਮੋਦੀ ਸਰਕਾਰ ਦਾ ਧੰਨਵਾਦੀ ਹੈ।"
ਇਸ ਮੌਕੇ ਲੇਬਰ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਅਵਧਰਾਜ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਜ਼ਦੂਰ ਭਾਈਚਾਰਾ ਸਮਾਜ ਦੀ ਇੱਕ ਮਜ਼ਬੂਤ ਕੜੀ ਹੈ ਜੋ ਸਾਡੇ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ। ਉਨ੍ਹਾਂ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਨਾਮ ਸਿੰਘ ਸੰਧੂ ਵਰਗੇ ਨਿਮਾਣੇ ਅਤੇ ਉੱਘੇ ਆਗੂ ਦੇਸ਼ ਲਈ ਜ਼ਰੂਰੀ ਹਨ ਕਿਉਂਕਿ ਇਨ੍ਹਾਂ ਦੇ ਹੱਥਾਂ ਵਿਚ ਹੀ ਭਾਰਤ ਸੁਰੱਖਿਅਤ ਹੈ।
ਇਸ ਮੌਕੇ ਲੇਬਰ ਐਸੋਸੀਏਸ਼ਨ ਚੰਡੀਗੜ੍ਹ ਦੇ ਉੱਪ-ਪ੍ਰਧਾਨ ਸ਼੍ਰੀ ਗੁਲਾਬਚੰਦ ਨੇ ਕਿਹਾ, "ਅੱਜ ਦੇਸ਼ ਵਿਚ ਭਾਰਤ ਦਾ ਪਰਵਾਸੀ ਮਜ਼ਦੂਰ ਆਪਣੀ ਮੇਹਨਤ ਦਾ ਪੂਰਾ ਫਲ ਪਾ ਰਿਹਾ ਹੈ ਅਤੇ ਮੋਦੀ ਸਰਕਾਰ ਨੇ ਸਾਡੇ ਮਜ਼ਦੂਰ ਪਰਿਵਾਰਾਂ ਦਾ ਪੂਰਾ ਸਾਥ ਦਿੱਤਾ ਹੈ। ਮੈਂ ਅੱਜ ਸਤਨਾਮ ਸਿੰਘ ਸੰਧੂ ਦੀ ਸੋਚ ਦਾ ਸ਼ਲਾਘਾ ਕਰਦਾ ਹਾਂ ਕਿ ਉਨ੍ਹਾਂ ਨੇ ਚੰਡੀਗੜ੍ਹ ਵਿਚ ਲੇਬਰ ਭਵਨ ਬਣਵਾਉਣ ਦੀ ਗੱਲ ਕੀਤੀ। ਮੈਂਨੂੰ ਪੂਰੀ ਉੱਮੀਦ ਹੈ ਕਿ ਚੰਡੀਗੜ੍ਹ ਵਿਚ ਲੇਬਰ ਭਵਨ ਦੀ ਉਸਾਰੀ ਜਲਦ ਮਨਜ਼ੂਰ ਹੋ ਜਾਵੇਗੀ।"