ਵਿਧਾਇਕ ਰਹਿਮਾਨ ਵੱਲੋਂ ਵਿਸ਼ਵਕਰਮਾ ਦਿਵਸ ’ਤੇ ਸ਼ੁਭਕਾਮਨਾਵਾਂ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 3 ਨਵੰਬਰ : ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਐਮਐਲਏ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਵਿਸ਼ਵਕਰਮਾ ਦਿਵਸ ਦੇ ਮੱਕੇ ਤੇ ਰਾਮਗੜੀਆ ਭਾਈਚਾਰੇ ਦੇ ਆਗੂਆਂ ਵਜੋਂ ਜਾਣੇ ਜਾਂਦੇ ਕਿ ਇਸ ਗਰੁੱਪ ਮਲੇਰਕੋਟਲਾ ਦੇ ਚੇਅਰਮੈਨ ਤਾਇਆ ਜੀ ਇੰਦਰਜੀਤ ਸਿੰਘ ਮੁੰਡੇ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਵਿਸ਼ਵਕਰਮਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਧਾਇਕ ਰਹਿਮਾਨ ਨੇ ਕਿਹਾ ਕਿ ਮਲੇਰਕੋਟਲਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਅਤੇ ਇੱਥੇ ਹਰੇਕ ਧਰਮ ਦੇ ਤਿਉਹਾਰ ਆਪਸੀ ਮਿਲਵਰਤਨ ਨਾਲ ਮਨਾਏ ਜਾਂਦੇ ਹਨ। ਇਸ ਮੱਕੇ ਕੇ ਐਸ ਗਰੁੱਪ ਦੇ ਚੇਅਰਮੈਨ ਤਾਇਆ ਜੀ ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਮਲੇਰਕੋਟਲਾ ਵਿਧਾਇਕ ਡਾਕਟਰ ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਹਮੇਸ਼ਾ ਹੀ ਹਰੇਕ ਧਰਮ ਦੇ ਲੋਕਾਂ ਤਿਉਹਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇੱਕ ਨੂੰ ਪ੍ਰੇਮ ਅਤੇ ਸਤਿਕਾਰ ਦੇ ਨਾਲ ਮਨਾਉਂਦੇ ਹਨ ਅਤੇ ਮਾਲੇਰਕੋਟਲਾ ਦੀ ਜੋ ਰਵਾਇਤ ਚਲਦੀ ਹੈ ਸਰਬ ਧਰਮ ਏਕਤਾ ਦੀ ਉਸ ਵਿੱਚ ਪੂਰੇ ਖਰੇ ਉਤਰਦੇ ਹਨ। ਇਸ ਮੌਕੇ ਉਹਨਾਂ ਨਾਲ ਪੀਏ ਗੁਰਮੁਖ ਸਿੰਘ ਖਾਨਪੁਰ, ਪ੍ਰਧਾਨ ਜਾਫਰ ਅਲੀ, ਅਬਦੁਲ ਹਲੀਮ ਐਮਡੀ ਮੈਲਕੋਵਿਲ, ਸੈਬੀ ਮਲੇਰਕੋਟਲਾ,
ਪ੍ਰਧਾਨ ਅਬਦੁਲ ਸ਼ਕੂਰ ਕਿਲਾ, ਬਲਾਕ ਸੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ ਅਤੇ ਮੁੰਹਮਦ ਯਾਸੀਨ ਨੇਸਤੀ ਹਾਜਰ ਸਨ।