← ਪਿਛੇ ਪਰਤੋ
ਤੜਕੇ ਗੁਜਰਾਤ ਵਿੱਚ ਲੱਗੇ ਭੂਚਾਲ ਦੇ ਝਟਕੇ ਅਹਿਮਦਾਬਾਦ: ਅੱਜ ਤੜਕਸਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਕ ਵਾਰ ਤਾਂ ਲੋਕ ਡਰ ਕੇ ਘਰਾਂ ਵਿਚੋ ਬਾਹਰ ਨਿਕਲ ਆਏ । ਦਰਅਸਲ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਐਤਵਾਰ ਤੜਕੇ 3.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਇਸ ਬਾਰੇ ਜਾਣਕਾਰੀ ਇੰਸਟੀਚਿਊਟ ਆਫ਼ ਸਿਸਮਲੋਜੀਕਲ ਰਿਸਰਚ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਜ਼ਿਲ੍ਹੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। ਗਾਂਧੀਨਗਰ ਸਥਿਤ ਆਈਐਸਆਰ ਨੇ ਕਿਹਾ ਕਿ ਭੂਚਾਲ ਸਵੇਰੇ 3.58 ਵਜੇ ਦਰਜ ਕੀਤਾ ਗਿਆ ਸੀ ਅਤੇ ਇਸਦਾ ਕੇਂਦਰ ਲਖਪਤ ਤੋਂ 53 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਸੀ।
Total Responses : 314