ਝਾਰਖੰਡ ਚੋਣ ਲਈ ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਪੜ੍ਹੋ ਕੀ ਕੀਤੇ ਐਲਾਨ
ਝਾਰਖੰਡ : ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਟੀ ਦਾ ਸੰਕਲਪ ਪੱਤਰ ਜਾਰੀ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 'ਗੋਗੋ ਦੀਦੀ ਸਕੀਮ' ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦਿੱਤੇ ਜਾਣਗੇ। ਦੀਵਾਲੀ ਅਤੇ ਰੱਖੜੀ 'ਤੇ ਮੁਫਤ LPG ਗੈਸ ਸਿਲੰਡਰ ਦਿੱਤੇ ਜਾਣਗੇ ਅਤੇ ਸਿਲੰਡਰ 500 ਰੁਪਏ 'ਚ ਦਿੱਤੇ ਜਾਣਗੇ। ਝਾਰਖੰਡ ਦੇ ਨੌਜਵਾਨਾਂ ਲਈ 5 ਲੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ। UCC (ਯੂਨੀਫਾਰਮ ਸਿਵਲ ਕੋਡ) ਝਾਰਖੰਡ ਵਿੱਚ ਲਾਗੂ ਕੀਤਾ ਜਾਵੇਗਾ, ਪਰ ਆਦਿਵਾਸੀ ਭਾਈਚਾਰੇ ਨੂੰ UCC ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ।