ਸ਼ਹੀਦ ਭਾਈ ਤਰਲੋਚਨ ਸਿੰਘ ਦੀ ਯਾਦ ਵਿੱਚ ਲਗਾਇਆ ਖੂਨਦਾਨ ਕੈਂਪ
- 40 ਦੇ ਲਗਭਗ ਲੋਕਾਂ ਨੇ ਕੀਤਾ ਖੂਨਦਾਨ
ਰੋਹਿਤ ਗੁਪਤਾ
ਗੁਰਦਾਸਪੁਰ 3 ਨਵੰਬਰ 2024 - ਸਥਾਨਕ ਗੁਰਦੁਆਰਾ ਸਿੰਘ ਸਭਾ ਸਾਹਿਬ ਜੇਲ ਰੋਡ ਗੁਰਦਾਸਪੁਰ ਵਿਖੇ ਸ਼ਹੀਦ ਭਾਈ ਤਰਲੋਚਨ ਸਿੰਘ ਦੀ ਸਲਾਨਾ ਬਰਸੀ ਮੌਕੇ ਲਗਾਇਆ ਗਿਆ ਖੂਨਦਾਨ ਕੈਂਪ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਤਰਲੋਚਨ ਸਿੰਘ ਦੇ ਸਪੁੱਤਰ ਤਲਵਿੰਦਰ ਸਿੰਘ ਨੇ ਦੱਸਿਆ ਕਿ ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ, ਸਾਡਾ ਪੰਜ ਆਬ ਫੈਡਰੇਸ਼ਨ ਗੁਰਦਾਸਪੁਰ, ਤੇ ਆਸਰਾ ਫਾਊਂਡੇਸ਼ਨ ਗੁਰਦਾਸਪੁਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿੱਚ 40 ਦੇ ਕਰੀਬ ਖੂਨਦਾਨੀਆਂ ਨੇ ਖੂਨ ਦਾਨ ਕੀਤਾ।
ਇਸ ਮੌਕੇ ਤੇ ਟੀਮ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਦੇ ਸੰਸਥਾਪਕ ਰਜੇਸ਼ ਬੱਬੀ ਪ੍ਰਧਾਨ ਆਦਰਸ਼ ਕੁਮਾਰ ਸੀਨੀਅਰ ਮੀਤ ਪ੍ਰਧਾਨ ਮਨੂ ਸ਼ਰਮਾ ਸ਼ਹਿਰੀ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਸਾਡਾ ਪੰਜ ਆਬ ਫੈਡਰੇਸ਼ਨ ਵੱਲੋਂ ਇੰਦਰਪਾਲ ਸਿੰਘ, ਆਸਰਾ ਫਾਊਂਡੇਸ਼ਨ ਵੱਲੋਂ ਕਰਨਬੀਰ ਸਿੰਘ, ਲਵਪ੍ਰੀਤ ਸਿੰਘ ਬਾਹੀਆਂ ,ਦਵਿੰਦਰ ਸਿੰਘ ਮਾਨ, ਰਜਨੀਸ਼ਵਰ ਸ਼ਰਮਾ, ਸੁੱਖਾ ਕਬੱਡੀ ਪਹਿਲਵਾਨ, ਰਿੰਪਲ, ਚੇਤਨ ਸ਼ਰਮਾ, ਰੋਮੀ ਸਰਪੰਚ, ਗੁਰਿੰਦਰ ਭੁੱਲਰ, ਗੁਰਨਾਮ ਸਿੰਘ, ਬਲੱਡ ਬੈਂਕ ਦੀ ਟੀਮ ਦੇ ਇੰਚਾਰਜ ਬੀਟੀਓ ਮੈਡਮ ਪੂਜਾ ਖੋਸਲਾ ਮੈਡਮ ਮੀਰਾ, ਮੈਡਮ ਰੁਪਿੰਦਰ ਕੌਰ, ਪ੍ਰਦੀਪ ਕੁਮਾਰ ਰਾਜੂ ਆਦਿ ਮੈਂਬਰ ਵੀ ਹਾਜ਼ਰ ਹੋਏ ।