ਡੇਰਾ ਬਾਬਾ ਨਾਨਕ ਹਲਕੇ ਵਿੱਚ ਕੋਈ ਮਾਈ ਦਾ ਲਾਲ ਅਜੇ ਤੱਕ ਨਹੀਂ ਜੰਮਿਆਂ ਜਿਹੜਾ ਕਾਂਗਰਸੀ ਵਰਕਰਾਂ ਨੂੰ ਪਿੰਡਾਂ ਵਿੱਚ ਬੂਥ ਲਾਉਣ ਤੋਂ ਰੋਕ ਸੱਕੇ -- ਭੰਮਰਾ/ਬਾਜਵਾ/ਮਹਾਜ਼ਨ/ ਰੰਧਾਵਾ/ਭੱਟੀ ਤੇ ਰਾਏ ਚੱਕ
ਡੇਰਾ ਬਾਬਾ ਨਾਨਕ, 3 ਨਵੰਬਰ 2024 - ਕੱਲ ਕੋਟਲੀ ਸੂਰਤ ਮੱਲੀ ਵਿਖੇ ਅਦਾਰਾ ਅਜੀਤ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਜ਼ਿਮਣੀ ਚੋਣ ਵਿੱਚ ਲੋਕ ਰਾਇ ਲੈਣ ਲਈ ਇਕ ਮੰਚ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੂੰ ਮਹੱਇਆ ਕਰਵਾਇਆ ਗਿਆ ਗਿਆ ਜਿਸ ਵਿੱਚ ਕਾਂਗਰਸ ਪਾਰਟੀ, ਬੇ ਜੇ ਪੀ, ਸੰਯੁਕਤ ਕਿਸਾਨ ਮੋਰਚਾ ਤੇ ਆਪ ਦੇ ਵਰਕਰ ਹਾਜ਼ਰ ਸਨ ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ਼ਵਿੰਦਰ ਸਿੰਘ ਭੰਮਰਾ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਸਰਦਾਰ ਨਰਿੰਦਰ ਸਿੰਘ ਬਾਜਵਾ, ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਕਿਸ਼ਨ ਚੰਦਰ ਮਹਾਜ਼ਨ,ਮਿਲਕ ਪਲਾਂਟ ਗੁਰਦਾਸਪੁਰ ਦੇ ਵਾਈਸ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਰੰਧਾਵਾ , ਜਿਲਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਮੇਜ ਸਿੰਘ ਭੱਟੀ ਤੇ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਕੁਲਵੰਤ ਸਿੰਘ ਰਾਏਚੱਕ ਨੇ ਚਲਦੀ ਡਿਬੇਟ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਆਪਣੇ ਪਿੰਡ ਕੋਟਲੀ ਸੂਰਤ ਮੱਲੀ ਵਿੱਚ ਕਾਂਗਰਸ ਪਾਰਟੀ ਦਾ ਬੂਥ ਨਾ ਲੱਗਣ ਦੇਣ ਬਾਰੇ ਉਥੇ ਮੌਜੂਦ ਕਾਂਗਰਸੀਆਂ ਨੂੰ ਚੈਲੰਜ ਕੀਤਾ ਸੀ ਉਸ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਚੈਲੰਜ ਕਰਦਿਆਂ ਉਪਰੋਕਤ ਕਾਂਗਰਸੀ ਆਗੂਆਂ ਕਿਹਾ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ ਅਜੇ ਤੱਕ ਕੋਈ ਮਾਈ ਦਾ ਲਾਲ ਨਹੀਂ ਜੰਮਿਆਂ ਜਿਹੜਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਵਿੱਚ ਕਾਂਗਰਸ ਪਾਰਟੀ ਦਾ ਬੂਥ ਲੱਗਣ ਤੋਂ ਰੋਕ ਸੱਕੇ।
ਉਪਰੋਕਤ ਆਗੂਆਂ ਨੇ ਕਿਹਾ ਕਿ ਹਰ ਪਿੰਡ ਵਿੱਚ ਡੱਗੇ ਦੀ ਚੋਟ ਤੇ ਕਾਂਗਰਸ ਪਾਰਟੀ ਦੇ ਬੂਥ ਲੱਗਣਗੇ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਡੰਕੇ ਦੀ ਚੋਟ ਤੇ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ਆਗੂਆਂ ਨੇ ਕਿਹਾ ਕਿ ਆਪਣੇ ਨਿੱਜੀ ਮੁਫਾਦਾਂ ਦੀ ਖਾਤਰ ਆਪ ਵਿੱਚ ਗਏ ਨਵੇਂ ਨਵੇਂ ਲੀਡਰਾਂ ਨੂੰ ਨਸੀਹਤ ਦਿੰਦੇ ਕਿਹਾ ਕਿ ਤੁਹਾਡਾ ਤਾਂ ਉਹ ਹਿਸਾਬ ਹੈ ਕਿ ਨਵੀਂ ਫ਼ਕੀਰੀ ਦੁਪਿਹਰੇ ਧੂਆਂ ਭੰਮਰਾ,ਬਾਜਵਾ,ਮਹਾਜ਼ਨ,ਭੱਟੀ ਅਤੇ ਰੰਧਾਵਾ ਨੇ ਕਿਹਾ ਕਿ ਜੇਕਰ ਕਿਸੇ ਨੇ ਕਾਂਗਰਸੀ ਬੂਥਾਂ ਵੱਲ ਉਂਗਲ ਵੀ ਕੀਤੀ ਤਾਂ ਉਹ ਇਸ ਦਾ ਖਮਿਆਜ਼ਾ ਭੁਗਤਣ ਲਈ ਵੀ ਤਿਆਰ ਰਹਿਣ ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰ ਚਟਾਨ ਵਾਂਗ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਬੀਬੀ ਜਤਿੰਦਰ ਕੌਰ ਰੰਧਾਵਾ ਨਾਲ ਡੱਟ ਕਿ ਖੜੇ ਹਨ ਤੇ ਖੜੇ ਰਹਿਣਗੇ ਇਸ ਮੌਕੇ ਤੇ ਕੇ ਪੀ ਸਿੰਘ ਪਾਹੜਾ ਗੁਰਦਾਸਪੁਰ ,ਲੰਬੜਦਾਰ ਅਮਰਜੀਤ ਸਿੰਘ ਰਾਏ ਚੱਕ, ਗੁਰਦੀਪ ਸਿੰਘ ਰਾਏਚੱੱਕ , ਅੰਗਰੇਜ਼ ਸਿੰਘ ਸਰਪੰਚ ਲੁਖਮਾਨੀਆ, ਲੱਡੂ ਸਰਪੰਚ ਢੇਸੀਆਂ, ਬਲਕਾਰ ਸਿੰਘ ਉਦੋਵਾਲੀ ਸਾਬਕਾ ਮੈਂਬਰ ਜਿਲਾਊ ਪ੍ਰੀਸ਼ਦ ਆਦਿ ਕਾਂਗਰਸੀ ਆਗੂ ਵੱਡੀ ਤਾਦਾਦ ਵਿੱਚ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।