ਦੁਨੀਆਂ ਦਾ ਨਵੇਕਲਾ ਫੌਜੀ ਅਫਸਰ ਜਿਸ ਦੀ ਪਿਪਿੰਗ ਸੈਰਾਮਨੀ ਉਸ ਦੀਆਂ ਦੋ ਫੌਜੀ ਅਫਸਰ ਧੀਆਂ ਨੇ ਕੀਤੀ
ਚੰਡੀਗੜ੍ਹ, 3 ਨਵੰਬਰ, 2024: ਲੈਫਟੀਨੈਂਟ ਜਨਰਲ ਡੀਪੀ ਸਿੰਘ ਅਤੇ ਉਨ੍ਹਾਂ ਦੀਆਂ ਦੋ ਧੀਆਂ ਭਾਰਤੀ ਫੌਜ ਵਿੱਚ ਸੇਵਾ ਕਰ ਰਹੀਆਂ ਹਨ। ਲੈਫਟੀਨੈਂਟ ਜਨਰਲ ਡੀਪੀ ਸਿੰਘ ਨੂੰ ਹਾਲ ਹੀ ਵਿੱਚ ਤਰੱਕੀ ਦਿੱਤੀ ਗਈ ਅਤੇ ਮਿਲਟਰੀ ਇੰਟੈਲੀਜੈਂਸ ਟਰੇਨਿੰਗ ਸਕੂਲ ਅਤੇ ਡਿਪੋ ਪੁਣੇ ਦੇ ਕਮਾਂਡੈਂਟ ਵਜੋਂ ਨਿਯੁਕਤੀ ਕੀਤੀ ਗਈ। ਉਨ੍ਹਾਂ ਦੀ ਇਸ ਤਰੱਕੀ ਮੌਕੇ ਉਨ੍ਹਾਂ ਦੀਆਂ ਧੀਆਂ ਨੇ ਹੀ ਪਿਪਿੰਗ ਸੈਰਾਮਨੀ ਕੀਤੀ।