← ਪਿਛੇ ਪਰਤੋ
ਦਿੱਲੀ 'ਚ ਪ੍ਰਦੂਸ਼ਣ ਸਿਖਰ 'ਤੇ ਪਹੁੰਚਿਆ ਨਵੀਂ ਦਿੱਲੀ : ਮੌਸਮ 'ਚ ਮਾਮੂਲੀ ਬਦਲਾਅ ਤੋਂ ਬਾਅਦ ਦਿੱਲੀ ਦੀ ਹਵਾ ਇਸ ਸੀਜ਼ਨ ਦੇ ਸਭ ਤੋਂ ਖਰਾਬ ਪੱਧਰ 'ਤੇ ਪਹੁੰਚ ਗਈ ਹੈ। ਐਤਵਾਰ ਨੂੰ ਦਿੱਲੀ ਦੇ 13 ਖੇਤਰਾਂ ਦਾ ਹਵਾ ਗੁਣਵੱਤਾ ਸੂਚਕ ਅੰਕ 400 ਨੂੰ ਪਾਰ ਕਰ ਗਿਆ ਯਾਨੀ ਗੰਭੀਰ ਸ਼੍ਰੇਣੀ 'ਚ ਪਹੁੰਚ ਗਿਆ। ਅਗਲੇ ਦੋ-ਤਿੰਨ ਦਿਨਾਂ ਵਿੱਚ ਵੀ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਕੋਈ ਖਾਸ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਹੈ। ਪਿਛਲੇ ਦੋ ਦਿਨਾਂ 'ਚ ਦਿੱਲੀ ਦੇ ਮੌਸਮ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲਿਆ ਹੈ। ਪਾਕਿਸਤਾਨ ਅਤੇ ਪੱਛਮੀ ਰਾਜਸਥਾਨ 'ਤੇ ਚੱਕਰਵਾਤੀ ਤੂਫਾਨ ਕਾਰਨ ਤਾਪਮਾਨ 'ਚ ਮਾਮੂਲੀ ਗਿਰਾਵਟ ਆਈ ਹੈ। ਇਸ ਕਾਰਨ ਸਵੇਰੇ ਹਲਕੀ ਧੁੰਦ ਛਾਈ ਨਜ਼ਰ ਆ ਰਹੀ ਹੈ। ਨਾਲ ਹੀ ਹਵਾ ਦੀ ਰਫ਼ਤਾਰ ਵੀ ਮੱਠੀ ਹੈ। ਇਸ ਕਾਰਨ ਪ੍ਰਦੂਸ਼ਣ ਦਾ ਪੱਧਰ ਤੇਜ਼ੀ ਨਾਲ ਵਧਿਆ ਹੈ।
Total Responses : 430