← ਪਿਛੇ ਪਰਤੋ
ਕੈਨੇਡਾ 'ਚ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ 'ਨਿੰਦਣਯੋਗ : ਸੂਰਜ ਭਾਟੀਆ
ਗੁਰਪ੍ਰੀਤ ਸਿੰਘ ਜਖ਼ਵਾਲੀ
ਪਟਿਆਲਾ 4 ਨਵੰਬਰ 2024:- ਭਾਰਤ ਨੇ ਕੈਨੇਡਾ ਦੇ ਬਰੈਂਪਟਨ, ਓਨਟਾਰੀਓ ਸਥਿਤ ਭਾਰਤੀ ਕੌਂਸਲੇਟ ਦੇ ਲਾਭਪਾਤਰੀ ਕੈਂਪਾਂ ਦੇ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਹਿੰਸਕ ਕਾਰਵਾਈ ਸਮਾਜ ਸੇਵਕ ਸੂਰਜ ਭਾਟੀਆ ਨੇ ਕਿਹਾ ਕਿ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਸਹਿਯੋਗ ਨਾਲ ਮਿਲ ਕੇ ਆਯੋਜਿਤ ਕੀਤੇ ਕੌਂਸਲਰ ਕੈਂਪ ਦੇ ਬਾਹਰ ਭਾਰਤ ਵਿਰੋਧੀ ਤੱਤਾਂ ਦੁਆਰਾ ਕੀਤੀ ਹਿੰਸਕ ਕਾਰਵਾਈ ਦੇਖੀ ਗਈ ਹੈ ਜੋ ਬਹੁਤ ਨਿਰਾਸ਼ਾਜਨਕ ਹੈ। ਉਹਨਾਂ ਕਿਹਾ ਕਿ ‘ਮੰਦਰ ਦੇ ਬਾਹਰ ਵਾਪਰੀ ਘਟਨਾ ਦੁਖਦਾਈ ਹੈ। ਅਸੀਂ ਕੈਨੇਡਾ ਵਿੱਚ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਲੋਕਾਂ ਦੀ ਭਲਾਈ ਲਈ ਸਮਰਪਿਤ ਹਾਂ ਅਤੇ ਅਜਿਹਾ ਮਾਹੌਲ ਬਣਾਉਣਾ ਚਾਹੁੰਦੇ ਹਾਂ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ ਅਤੇ ਬਿਨਾਂ ਕਿਸੇ ਡਰ ਦੇ ਆਪਣੇ ਵਿਸ਼ਵਾਸ ਦਾ ਅਭਿਆਸ ਕਰ ਸਕੇ। ਜਾਂਚ ਏਜੰਸੀਆਂ ਨੂੰ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਸਾਡੇ ਸਮਾਜ ਵਿੱਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਭਾਈਚਾਰੇ ਦੇ ਆਗੂ ਏਕਤਾ ਅਤੇ ਦਿਆਲਤਾ ਦਾ ਮਾਹੌਲ ਬਣਾਉਣ ਲਈ ਅਸੀਂ ਸਾਰੇ ਇਕੱਠੇ ਹੋਵਾਂਗੇ । ਉਹਨਾਂ ਹਿੰਦੂਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਨ ਸਖਤ ਸਜਾਵਾ ਦੇਣ ਦੀ ਮੰਗ ਵੀ ਕੀਤੀ।
Total Responses : 312