ਡੇਂਗੂ ਲਾਰਵਾ ਮਿਲਣ 'ਤੇ ਵਾਰਨਿੰਗ ਨੋਟਿਸ ਜਾਰੀ ਕੀਤਾ ਜਾਵੇ : ਡਾ ਰਾਕੇਸ਼ ਪਾਲ
- ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਸਰਵੇ ਟੀਮਾਂ ਦੀ ਚੈਕਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 5 ਨਵੰਬਰ ,2024: ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਤੇ ਸਮੁਦਾਇਕ ਸਿਹਤ ਕੇਂਦਰ, ਰਾਹੋੰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ ਦੀ ਰਹਿਨੁਮਾਈ ਹੇਠ ਅੱਜ ਅਰਬਨ ਰਾਹੋਂ ਮਹੁੱਲਾ ਸਰਾਫਾ ਤੇ ਅਰਨਹਾਲੀ ਵਿਖੇ ਡੇਂਗੂ ਸਰਵੇ ਤੇ ਫੌਗਿੰਗ ਕਰਵਾਈ ਗਈ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਰਾਕੇਸ਼ ਪਾਲ ਵੱਲੋਂ ਵੀ ਸਰਵੇ ਟੀਮਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਡਾ. ਰਾਕੇਸ਼ ਪਾਲ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਘਰਾਂ ਤੋਂ ਲਾਰਵਾ ਮਿਲਿਆ, ਉਨ੍ਹਾਂ ਨੂੰ ਵਾਰਨਿੰਗ ਨੋਟਿਸ ਜਾਰੀ ਕੀਤਾ ਜਾਵੇ ਤੇ ਜੇਕਰ ਮੁੜ ਲਾਰਵਾ ਮਿਲਦਾ ਹੈ ਤਾਂ ਐੱਮ.ਸੀ. ਦਫਤਰ ਦੇ ਸਹਿਯੋਗ ਨਾਲ ਚਲਾਨ ਕਰਵਾਇਆ ਜਾਵੇ।
ਇਸ ਮੌਕੇ ਹੋਰਨਾਂ ਤੋੰ ਇਲਾਵਾ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ, ਮਪਹਵ (ਮੇਲ) ਮਨਦੀਪ ਸਿੰਘ, ਗੁਲਸ਼ਨ ਕੁਮਾਰ, ਬਲਪ੍ਰੀਤ ਸਿੰਘ, ਪ੍ਰੀਤਮ ਬਾਲ ਸੈਨਟਰੀ ਇੰਸਪੈਕਟਰ, ਹਨੀ ਮੌਜੂਦ ਸਨ।