ਬੀਕੇਯੂ ਉਗਰਾਹਾਂ ਵੱਲੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਉਮੀਦਵਾਰਾਂ ਖਿਲਾਫ ਅਣਮਿਥੇ ਸਮੇਂ ਦੇ ਧਰਨੇ ਜਾਰੀ
ਅਸ਼ੋਕ ਵਰਮਾ
ਗਿੱਦੜਬਾਹਾ, 5 ਨਵੰਬਰ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਸੂਬਾ ਕਮੇਟੀ ਦੇ ਸੱਦੇ ਤੇ ਝੋਨਾ ਮੰਡੀਆਂ ਵਿੱਚ ਸਰਕਾਰੀ ਖਰੀਦ ਤੇਜ਼ ਕਰਾਉਣ ਅਤੇ ਚੁਕਾਈਂ ਦੇ ਪ੍ਰਬੰਧ ਪੂਰੇ ਨਾ ਹੋਣ, ਪਰਾਲੀ ਸਾੜਨ,ਡੀਏਪੀ ਦੀ ਘਾਟ ਖ਼ਿਲਾਫ਼ ਜ਼ਿਲ੍ਹਾ ਕਮੇਟੀ ਮੁਕਤਸਰ ਦੀ ਅਗਵਾਈ ਹੇਠ ਬਠਿੰਡਾ ਮਲੋਟ ਹਾਈਵੇ ਤੇ ਦੂਜੇ ਦਿਨ ਰਾਤ ਦੇ ਪੱਕੇ ਮੋਰਚੇ ਤੋਂ ਇਲਾਵਾ ਟੋਲ ਪਲਾਜ਼ਾ ਅਬਲਖੁਰਨਾ ਵੀ ਅਣਮਿੱਥੇ ਸਮੇਂ ਲਈ ਫ਼ਰੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਮਜ਼ਦੂਰਾਂ ਨੇ ਮੰਡੀਆਂ ਵਿੱਚ ਲੁੱਟ ਖਸੁੱਟ ਨੂੰ ਲੈਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਅਤੇ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਝੋਨਾ ਮੰਡੀਆਂ ਵਿੱਚ ਬੁਰੀ ਤਰ੍ਹਾਂ ਰੁਲ ਰਿਹਾ ਹੈ ਅਤੇ ਪ੍ਰਤੀ ਕੁਇੰਟਲ ਢਾਈ ਕ ਤੋਂ ਦਸ ਕਿੱਲੋ ਕਾਟ ਕੱਟੀ ਜਾ ਰਹੀ ਹੈ।
ਉਹਨਾਂ ਕਿਹਾ ਊਖਰੀਦ ਦੇ ਪ੍ਰਬੰਧਾਂ ਬਾਰਦਾਨਾਂ ਲਿਫਟਿੰਗ ਬਿਜਲੀ ਪਾਣੀ ਦੇ ਪ੍ਰਬੰਧ ਅਜੇ ਵੀ ਅਧੂਰੇ ਸਾਬਤ ਹੋ ਰਹੇ ਹਨ। ਕਿਸਾਨ ਮਜ਼ਦੂਰ ਮੰਡੀਆਂ ਵਿੱਚ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਖੱਜਲ ਖੁਆਰ ਹੋ ਰਹੇ ਹਨ। ਜਦੋਂ ਕਿ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਨੀ ਸੀ ਉਨ੍ਹਾਂ ਕਿਹਾ ਕਿ ਦੋਹਾਂ ਕਿਸਮਾਂ ਦੇ ਪੱਕੇ ਮੋਰਚੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਦਿਨ ਰਾਤ ਜਾਰੀ ਰੱਖੇ ਜਾਣਗੇ। ਇਨ੍ਹਾਂ ਮੰਗਾਂ ਵਿਚ ਝੋਨੇ ਦੀ ਪੂਰੇ ਐਮ ਐਸ ਪੀ ਤੇ ਨਿਰਵਿਘਨ ਖਰੀਦ ਚਾਲੂ ਕਰੋ ਅਤੇ ਹੁਣ ਤੱਕ ਘੱਟ ਰੇਟ ਤੇ ਵਿਕੇ ਝੋਨੇ ਦੀ ਕਮੀਂ ਪੂਰਤੀ ਕਰੋ, ਸਿਫਾਰਸ਼ ਕੀਤੀ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਤੇ ਐਮ ਐਸ ਪੀ ਤੋਂ ਘੱਟ ਮੁੱਲ ਦੀ ਕਮੀਂ ਪੂਰਤੀ ਕਰੋ, ਬਾਸਮਤੀ ਦਾ ਲਾਭਕਾਰੀ ਐਮ ਐਸ ਪੀ ਤੇ ਹੁਣ ਪਿਛਲੇ ਸਾਲ ਵਾਲੇ ਔਸਤ ਤੇ ਖ਼ਰੀਦ ਕਰਨ ਤੇ ਪੈ ਚੁੱਕੇ ਘਾਟੇ ਦੀ ਪੂਰਤੀ ਕਰੋ ਝੋਨੇ ਦੀ ਨਮੀਂ ਹੱਦ 22% ਕਰੋ ਮੰਡੀ ਮਜ਼ਦੂਰਾਂ ਆੜਤੀ ਸ਼ੈੱਲਰ ਮਾਲਕਾਂ ਦੀਆਂ ਮੰਗਾਂ ਦੀ ਪੂਰਤੀ ਕਰੋ।,
ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਰੱਦ ਕਰੋਂ ਅਤੇ ਇਸ ਕਾਰਪੋਰੇਟ ਪੱਖੀ ਸੰਸਥਾ ਚੋਂ ਬਾਹਰ ਆਓ, ਨਵੇਂ ਚੌਲਾਂ ਦੀ ਸਟੋਰੇਜ ਲਈ ਸ਼ੈਲਰ ਮਾਲਕਾਂ ਦੇ ਜਮਾਂ ਪਏ ਚੌਲਾਂ ਦੀ ਚੁਕਾਈ ਤੇਜ਼ੀ ਨਾਲ ਕਰੋਂ, ਪਰਾਲੀ ਸਾੜਨ ਤੋਂ ਬਗੈਰ ਨਿਪਟਾਰੇ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿਓ ਅਤੇ ਕੇਸ ਮੜ੍ਹਨ ਜੁਰਮਾਨੇ ਜਾਂ ਲਾਲ ਐਂਟਰੀ ਕਰਨ ਦਾ ਜਾਬਰ ਸਿਲਸਲਾ ਬੰਦ ਕਰੋ ਪਹਿਲਾਂ ਚੁੱਕੇ ਗਏ ਸਾਰੇ ਕਦਮਾਂ ਨੂੰ ਵਾਪਸ ਲੈਣ, ਕਿਸਾਨਾਂ ਮਜ਼ਦੂਰਾਂ ਦੇ ਕਰਜੇ ਤੇ ਲੀਕ ਮਾਰੋ ,ਡੀਏਪੀ ਖਾਦ ਦੀ ਘਾਟ ਪੂਰੀ ਨਾ ਕਰਨ ਕਾਰਨ ਕਣਕ ਦੀ ਬਿਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗਰਮੀ ਪੈਣ ਕਾਰਨ ਝੋਨਾ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਬਲਾਕ ਗਿੱਦੜਬਾਹਾ ਦੇ ਸੀਨੀਅਰ ਮੀਤ ਪ੍ਰਧਾਨ ਅਜ਼ੈਬ ਸਿੰਘ ਮੱਲਣ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਜਗਰਾਜ ਸਿੰਘ ਗੁਰਮੇਲ ਸਿੰਘ ਸੁਖ਼ਨਾ ਅਬਲੂ ਬਿੱਕਰ ਸਿੰਘ ਭਲਾਈਆਣਾ ਮਿੱਠੂ ਸਿੰਘ ਪ੍ਰੇਮੀ ਬੁੱਟਰ ਸਰੀਂਹ ਜਸਵੀਰ ਸਿੰਘ ਪੱਪਲਾ ਰਣਜੀਤ ਸਿੰਘ ਦੋਦਾ ਇੱਕਬਾਲ ਸਿੰਘ ਰਣਜੀਤ ਸਿੰਘ ਬੁੱਟਰ ਬਖੂਹਾ ਬਲਜੀਤ ਸਿੰਘ ਕੋਟਲੀ ਮਾ ਕੁਲਬੀਰ ਸਿੰਘ ਭਾਗਸਰ ਮਾਂ ਗੁਰਚਰਨ ਸਿੰਘ ਜਸਵੀਰ ਸਿੰਘ ਗੰਧੜ ਆਦਿ ਕਿਸਾਨ ਮਜ਼ਦੂਰ ਹਾਜ਼ਰ ਸਨ।