ਅੰਮ੍ਰਿਤਸਰ: ਦਰਬਾਰ ਸਾਹਿਬ ਸਰੋਵਰ ਲਈ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਦੀ ਸਿੱਖਾਂ ਵਾਲੀ ਨਹਿਰ ਬਣੀ ਬੁੱਢਾ ਦਰਿਆ- ਤਾਰਾਂ ਵਾਲੇ ਪੁਲ ਵਾਲੀ ਨਹਿਰ ਦੀ ਹਾਲਾਤ ਵੇਖ ਤੁਸੀਂ ਵੀ ਹੋ ਜਾਉਗੇ ਹੈਰਾਨ-ਪਰੇਸ਼ਾਨ!!
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 6 ਨਵੰਬਰ 2024- ਜਿੱਥੇ ਦਿਵਾਲੀ ਦਾ ਤਿਉਹਾਰ ਬੜੇ ਸ਼ਰਧਾ ਤੇ ਉਲਾਸ ਦੇ ਨਾਲ ਲੋਕਾਂ ਵੱਲੋਂ ਮਨਾਇਆ ਗਿਆ ਉਥੇ ਹੀ ਜਿੱਥੇ ਇੱਕ ਪਾਸੇ ਦਿਵਾਲੀ ਦੀਆਂ ਸੁੰਦਰ ਤਸਵੀਰਾਂ ਵੇਖਣ ਨੂੰ ਮਿਲੀਆਂ । ਹੀ ਅੰਮ੍ਰਿਤਸਰ ਤਾਰਾਂ ਵਾਲੇ ਨਹਿਰ ਦੇ ਹਾਲਾਤ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ । ਹਾਲਾਂਕਿ ਇਸ ਨਹਿਰ ਨੂੰ ਸਿੱਖਾਂ ਵਾਲੀ ਨਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ 1822 ਤੇ ਵਿੱਚ ਇਸ ਨਹਿਰ ਦੇ ਨਿਰਮਾਣ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਪੰਜ ਹੋਰ ਸਰੋਵਰਾਂ ਦੇ ਲਈ ਕਰਵਾਇਆ ਗਿਆ ਸੀ ਔਰ ਜਿੱਥੇ ਇੱਕ ਪਾਸੇ ਇਥੋਂ ਦਾ ਜਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਹੁੰਚਦਾ ਹੈ ਉਥੇ ਦੂਸਰੇ ਪਾਸੇ ਦੁਰਗਿਆਣਾ ਮੰਦਰ ਵੀ ਇਸੇ ਨਹਿਰ ਦੇ ਰਾਹੀਂ ਹੀ ਜਲ ਪੁੱਜਦਾ ਕੀਤਾ ਜਾਂਦਾ ਹੈ । ਲੇਕਿਨ ਇਹ ਨਹਿਰ ਹੁਣ ਬੁੱਢਾ ਦਰਿਆ ਵਰਗਾ ਰੂਪ ਧਾਰਦਾ ਹੋਇਆ ਨਜ਼ਰ ਆ ਰਿਹਾ ਹੈ। ।
ਅੱਜ ਹਾਲਾਤ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ।
ਜਿੱਥੇ ਸ਼ਰਧਾ ਦੇ ਨਾਮ ਤੇ ਲੋਕ ਦਿਖਾਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਜਾਦੂ ਟੋਣੇ ਕਰਦੇ ਹੋਏ ਨਜ਼ਰ ਆ ਰਹੇ ਹਨ । ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ 20 ਲੱਖ 80 ਹਜਾਰ ਰੁਪਏ ਦੀ ਲਾਗਤ ਦੇ ਨਾਲ ਬਹੁਤ ਵਧੀਆ ਢੰਗ ਨਾਲ ਇਸ ਨਹਿਰ ਨੂੰ ਸਾਫ ਕਰਵਾਇਆ ਗਿਆ ਸੀ ਲੇਕਿਨ ਅੱਜ ਹਾਲਾਤ ਵੱਧ ਤੋਂ ਵੱਧਰੋ ਫਿਰ ਦੁਬਾਰਾ ਤੋਂ ਹੁੰਦੇ ਹੋਏ ਨਜ਼ਰ ਆ ਰਹੇ ਹਨ । ਉਹਨਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਬਹੁਤ ਸੁੰਦਰ ਸੈਰਕਾ ਬਣੀ ਹੋਈ ਹੈ ਉੱਥੇ ਦੂਸਰੇ ਪਾਸੇ ਨਹਿਰ ਵਿੱਚ ਲੋਕ ਗੰਦਗੀ ਸੁੱਟ ਕੇ ਨਰਕ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ।
ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਨਹਿਰ ਦੀ ਸਫਾਈ ਦਾ ਧਿਆਨ ਕਾਰਪਰੇਸ਼ਨ ਰੱਖੇ ਤਾਂ ਜੋ ਕਿ ਇੱਥੇ ਲੋਕ ਗੰਦਗੀ ਨਾ ਪਾ ਸਕਣ। ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੱਲੋਂ ਬੇਸ਼ੱਕ ਇਸ ਨਹਿਰ ਦੀ ਸਫਾਈ ਕਰਵਾਈ ਗਈ ਹੋਵੇ ਲੇਕਿਨ ਅੱਜ ਵੀ ਹਾਲਾਤ ਲਗਾਤਾਰ ਵੱਧ ਤੋਂ ਬੱਤਰ ਨਜ਼ਰ ਆਉਂਦੇ ਹਨ।