← ਪਿਛੇ ਪਰਤੋ
ਸੁਖਬੀਰ ਬਾਦਲ ਨੂੰ ਲੈ ਕੇ ਅਕਾਲ ਤਖਤ ’ਤੇ ਬੁੱਧੀਜੀਵੀਆਂ ਨਾਲ ਜਥੇਦਾਰ ਦੀ ਮੀਟਿੰਗ ਅੱਜ 6 ਨਵੰਬਰ ਨੂੰ ਅੰਮ੍ਰਿਤਸਰ, 6 ਨਵੰਬਰ, 2024: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਗਾਉਣ ਤੋਂ ਬਾਅਦ ਹੁਣ ਉਹਨਾਂ ਨੂੰ ਦਿੱਤੀ ਜਾਣ ਵਾਲੀ ਸਜ਼ਾ ਬਾਰੇ ਚਰਚਾ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 18 ਬੁੱਧੀਜੀਵੀਆਂ ਨੂੰ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੁਲਾਇਆ ਹੈ। ਇਹਨਾਂ ਬੁੱਧੀਜੀਵੀਆਂ ਵਿਚ ਕੁਝ ਪੱਤਰਕਾਰ ਵੀ ਸ਼ਾਮਲ ਹਨ। ਇਹਨਾਂ ਬੁੱਧੀਜੀਵੀਆਂ ਨਾਲ ਜਥੇਦਾਰ ਸਲਾਹ ਕਰਨਗੇ ਕਿ ਸੁਖਬੀਰ ਬਾਦਲ ਨੂੰ ਕਿਸ ਤਰੀਕੇ ਦੀ ਸਜ਼ਾ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਦਿੱਲੀ ਦੇ ਅਕਾਲੀ ਆਗੂ ਹਰਵਿੰਦਰ ਸਿੰਘ ਸਰਨਾ ਨੇ ਬੁੱਧੀਜੀਵੀਆਂ ਨਾਲ ਇਸ ਮੀਟਿੰਗ ਨੂੰ ਲੈ ਕੇ ਜਥੇਦਾਰ ’ਤੇ ਸਵਾਲ ਚੁੱਕੇ ਸਨ। ਉਹਨਾਂ ਕਿਹਾ ਹੈ ਕਿ ਜਥੇਦਾਰ ਕਮਜ਼ੋਰ ਜਥੇਦਾਰ ਸਾਬਤ ਹੋ ਰਹੇ ਹਨ ਜੋ ਫੈਸਲਾ ਲੈਣ ਦੇ ਅਸਮਰਥ ਨਜ਼ਰ ਆ ਰਹੇ ਹਨ।
Total Responses : 308