15ਵੇਂ ਵਰਲਡ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜੈਤੋ ਦੇ ਰਕੇਸ਼ ਰਿੱਕੀ ਦੀ ਹੋਈ ਚੋਣ
ਮਨਜੀਤ ਸਿੰਘ ਢੱਲਾ
ਜੈਤੋ 06 ਨਵੰਬਰ 2024- 15ਵੇਂ ਵਰਲਡ ਬੜੀ ਬਿਲਡਿੰਗ ਐਂਡ ਫਜੀਕ ਚੈਂਪੀਅਨਸ਼ਿਪ 2024, ਜੋ ਕਿ ਮਾਲਦੀਪ ਦੇਸ਼ ਵਿਚ ਹੋ ਰਹੀਆਂ ਹਨ। ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜੈਤੋ ਦੇ ਰਕੇਸ਼ ਕੁਮਾਰ ਰਿੱਕੀ,ਮਸਲਜ ਹੱਬ ਜੈਤੋ ਵਾਲੇ ਅੰਡਰ 55 ਕਿਲੋਗ੍ਰਾਮ ਭਰ ਵਾਲੇ ਗਰੁੱਪ ਵਿੱਚ ਚੁਣੇ ਗਏ ਹਨ। ਇਹ ਚੈਂਪੀਅਨਸ਼ਿਪ 5 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 11 ਨਵੰਬਰ ਤੱਕ ਚੱਲੇਗੀ। ਉਪਰੋਕਤ ਜਾਣਕਾਰੀ ਮਸਲ ਹੱਬ ਜੈਤੋ ਦੇ ਪ੍ਰੈਸ ਸਕੱਤਰ ਲਵਿਸ਼ ਜਿੰਦਲ ਨੇ ਦਿੱਤੀ। ਉਨਾਂ ਨੇ ਵਰਲਡ ਬਾਡੀ ਬਿਲਡਿੰਗ ਐਂਡ ਫਜੀਕ ਸਪੋਰਟਸ ਫੈਡਰੇਸ਼ਨ ਕੈਨੇਡਾ ਦੇ ਆਗੂ ਰਵੀ ਪਰਾਸ਼ਰ, ਡਬਲਯੂ ਬੀ ਪੀ ਐਫ ਦੇ ਪ੍ਰਧਾਨ ਦਾਤੂਕ ਪੋਲ ਚੁਆ, ਡਬਲਯੂ ਬੀ ਪੀ ਐਫ ਏਸ਼ੀਆ ਐਂਡ ਮਾਲਦੀਪ ਦੇ ਪ੍ਰਧਾਨ ਅਬਰਾਹਿਮ ਹਮੀਦ ਆਦਿ ਤੋਂ ਇਲਾਵਾ ਹੋਰਨਾਂ ਆਗੂਆਂ ਦਾ ਵੀ ਹਾਰਦਿਕ ਸਵਾਗਤ ਅਤੇ ਧੰਨਵਾਦ ਕੀਤਾ , ਜਿਨ੍ਹਾਂ ਵੱਲੋਂ ਉਸਨੂੰ ਚੈਂਪੀਅਨਸ਼ਿਪ ਲਈ ਚੁਣ ਕੇ ਇਲਾਕੇ ਦੇ ਲੋਕਾਂ ਨੂੰ ਮਾਣ ਵਧਾਇਆ ਗਿਆ ਹੈ।