Canada ਘਟਨਾ ਮੰਦਭਾਗੀ, ਫੂਕੇ ਜਾਣਗੇ PM ਟਰੂਡੋ ਦੇ ਪੁਤਲੇ- ਸ਼ਿਵਸੈਨਾ ਸਮਾਜਵਾਦ
ਰੋਹਿਤ ਗੁਪਤਾ
ਗੁਰਦਾਸਪੁਰ , 6 ਨਵੰਬਰ 2024- ਸ਼ਿਵ ਸੈਨਾ ਸਮਾਜਵਾਦੀ ਵੱਲੋਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਭਰ ਦੇ ਵਿੱਚ ਪੁਤਲੇ ਫੂਕੇ ਜਾਣਗੇ। ਇਹ ਜਾਣਕਾਰੀ ਧਾਰੀਵਾਲ ਪਹੁੰਚੇ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਚੇਅਰਮੈਨ ਹਨੀ ਭਾਰਤਵਾਜ ਵੱਲੋਂ ਦਿੱਤੀ ਗਈ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸ਼ਹਿ ਦੇ ਉੱਪਰ ਹੀ ਹਿੰਦੂ ਸਭਾ ਮੰਦਿਰ ਬਰੈਂਮਪਟਨ ਵਿੱਚ ਖਾਲਿਸਤਾਨੀਆਂ ਵੱਲੋਂ ਹਮਲਾ ਕੀਤਾ ਗਿਆ ।ਉਥੇ ਹੀ ਪਾਰਟੀ ਦੇ ਉਪ ਪ੍ਰਧਾਨ ਨਰਿੰਦਰ ਥਾਪਰ ਨੇ ਵੀ ਕਨੇਡਾ ਦੇ ਹਿੰਦੂ ਮੰਦਰ ਵਿੱਚ ਹੋਏ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹੋਏ ਕਿਹਾ ਕਿ ਸਾਰੇ ਧਰਮਾਂ ਦਾ ਉਹ ਸਨਮਾਨ ਕਰਦੇ ਹਨ ਪਰ ਕਨੇਡਾ ਦੇ ਵਿੱਚ ਜੋ ਘਟਨਾ ਹੋਈ ਹੈ ਬਹੁਤ ਮੱਧਭਾਗੀ ਹੈ।ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲੀਆਂ ਚਾਹੀਦੀਆਂ ਹਨ। ਉਹਨਾਂ ਨੇ ਕਿਹਾ ਕਿ ਸ਼ਿਵਸੇਨਾ ਸਮਾਜਵਾਦੀ ਵੱਲੋਂ ਲਗਾਤਾਰ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਆਪਣਾ ਵਿਰੋਧ ਜਿਤਾਉਣ ਲਈ ਉਹ ਕਨੇਡਾ ਸਰਕਾਰ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੁਤਲੇ ਫੂਕਣਗੇ