← ਪਿਛੇ ਪਰਤੋ
ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚ ਕੇ ਖੇਤਾਂ ਦੀ ਅੱਗ ਨੂੰ ਬੁਝਾਇਆ ਰੋਹਿਤ ਗੁਪਤਾ ਗੁਰਦਾਸਪੁਰ , 6 ਨਵੰਬਰ 2024- ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡਾਂ ਦੇ ਵਿੱਚ ਅੱਜ ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਸੋ ਇਸੇ ਦੇ ਦੌਰਾਨ ਹੀ ਉਹਨਾਂ ਵੱਲੋਂ ਜਿੱਥੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਸੀ ਕਿ ਪਰਾਲੀ ਨੂੰ ਅੱਗ ਨਾਲ ਗਈ ਜਾਵੇ ਤਾਂ ਜੋ ploutuin ਦੇ ਉੱਪਰ ਕੰਟਰੋਲ ਹੋ ਸਕੇ ਅਤੇ ਹੋਰ ਕਈ ਬਿਮਾਰੀਆਂ ਦਾ ਲੋਕਾਂ ਨੂੰ ਸ਼ਿਕਾਰ ਨਾ ਹੋਣਾ ਪਵੇ। ਚੈਕਿੰਗ ਦੇ ਦੌਰਾਨ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡ ਭਾਗੋ ਕਾਵਾਂ ਦੇ ਕਰੀਬ ਇੱਕ ਕਿਸਾਨ ਜੋ ਕਿ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲਗਾ ਰਿਹਾ ਸੀ ਪ੍ਰਸ਼ਾਸਨਕ ਅਧਿਕਾਰੀ ਉੱਥੇ ਪਹੁੰਚ ਗਏ ਅਤੇ ਖੁਦ ਅੱਗ ਨੂੰ ਬੁਝਾਇਆ । ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ ਪਰ ਅੱਗ ਲੱਗਣ ਦਾ ਇੱਕ ਹੀ ਮਾਮਲਾ ਸਾਹਮਣੇ ਆਇਆ ਹੈ ਤੇ ਉਸ ਤੇ ਵੀ ਕਾਬੂ ਪਾ ਲਿਆ ਗਿਆ ਹੈ।
Total Responses : 408