← ਪਿਛੇ ਪਰਤੋ
ਇਕ ਹਫਤਾ ਵੱਧ ਗਿਆ ਹੁਣ ਰੁੱਸਿਆਂ ਨੂੰ ਵੀ ਮਨਾ ਲਵਾਂਗੇ - ਸ਼ੈਰੀ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ , 6 ਨਵੰਬਰ 2024- ਡੇਰਾ ਬਾਬਾ ਨਾਨਕ ਜਿਮਨੀ ਨੂੰ ਚੋਣਾਂ ਨੂੰ ਲੈ ਕੇ ਆਮ ਆਦਮੀ ਦਾ ਚੋਣ ਪ੍ਰਚਾਰ ਲਗਾਤਾਰ ਤੇਜੀ ਫੜ ਰਿਹਾ ਹੈ। ਬਟਾਲਾ ਵਿਧਾਇਕ ਸੈ੍ਰੀ ਕਲਸੀ ਨੇ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਰੰਧਾਵਾ ਦੇ ਹੱਕ ਵਿੱਚ ਕਈ ਪਿੰਡਾਂ ਵਿੱਚ ਚੋਣ ਰੈਲੀਆਂ ਕੀਤੀਆਂ ਅਤੇ ਹਲਕੇ ਦੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸੈ਼ਰੀ ਕਲਸੀ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਉਹ ਪਹਿਲਾਂ ਕਈ ਮੌਕੇ ਗਵਾ ਚੁੱਕੇ ਹਨ ਅਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੇ ਹਨ।ਚੋਣਾਂ ਦਾ ਸਮਾਂ ਇਕ ਹਫਤਾ ਲੇਟ ਹੋਣ ਨਾਲ ਉਹਨਾਂ ਨੂੰ ਪ੍ਰਚਾਰ ਦੇ ਹੋਰ ਮੌਕੇ ਮਿਲ ਗਏ ਹਨ ਹੁਣ ਰੁੱਸਿਆਂ ਨੂੰ ਵੀ ਮਨਾ ਸਕਦੇ ਹਨ।
Total Responses : 408