← ਪਿਛੇ ਪਰਤੋ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਮਲਜੀਤ ਚੀਮਾ ਦਾ ਪਿੰਡ ਮੱਠੀ ਦਾ ਸਰਪੰਚ ਬਣਨ ਤੇ ਸਨਮਾਨ
ਗੁਰਪ੍ਰੀਤ ਸਿੰਘ ਜਖ਼ਵਾਲੀ
ਸ਼੍ਰੀ ਫਤਿਹਗੜ੍ਹ ਸਾਹਿਬ 6 ਨਵੰਬਰ 2024:- ਬੀਤੇ ਦਿਨੀਂ ਹੋਈਆਂ ਪੰਜਾਬ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਬਹੁਤੇ ਪਿੰਡਾਂ ਵਿੱਚ ਪਿੰਡਾਂ ਦੀ ਅਗਵਾਈ ਕਰਨ ਦੀ ਕਮਾਨ ਨੌਜਵਾਨਾਂ ਦੇ ਹੱਥ ਆਈ ਹੈ। ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਦੇ ਖੇੜ੍ਹਾ ਬਲਾਕ ਦੇ ਪਿੰਡ ਮੱਠੀ ਵਿਖੇ ਇਲਾਕੇ ਦੇ ਜਝਾਰੂ,ਇਮਾਨਦਾਰ ਤੇ ਸਮਾਜਿਕ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਵਾਲੇ ਕਿਸਾਨ ਪਰਿਵਾਰ ਵਿੱਚੋਂ ਉੱਠੇ ਕਮਲਜੀਤ ਸਿੰਘ ਚੀਮਾ ਦੀ ਪਤਨੀ ਰਮਨਦੀਪ ਕੌਰ ਚੀਮਾ ਦਾ ਪਿੰਡ ਮੱਠੀ ਵਿਖੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਫਤਵਾ ਦੇ ਕੇ ਸਰਪੰਚ ਬਣਾਇਆ ਹੈ।ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਪਦਮ ਸ਼੍ਰੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਜੁੜੇ ਕੇ ਕਮਲਜੀਤ ਚੀਮਾ ਨੇ ਸਮਾਜ ਭਲਾਈ ਦੇ ਕਾਰਜਾਂ ਨੂੰ ਹੱਲ ਕਰਵਾਉਦੇ ਆਏ ਹਨ।ਕਮਲਜੀਤ ਚੀਮਾ ਦੀਆਂ ਸਮਾਜ ਲਈ ਲੰਬੇ ਸਮੇਂ ਤੋਂ ਭਲਾਈ ਦੇ ਕਾਰਜਾਂ ਨੂੰ ਦੇਖਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨ ਮਿਲਣ ਤੇ ਚੀਮਾ ਨੇ ਕਿਹਾ ਐਵੇਂ ਦੇ ਮਾਨ ਸਨਮਾਨ ਨਾਲ ਵਿਆਕਤੀ ਹੋਰ ਉਤਸਾਹ ਨਾਲ ਸਮਾਜ ਭਲਾਈ ਦੇ ਕਾਰਜ ਕਰਦਾ ਹੈ।
Total Responses : 314