ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰਾਉਣ ਆਈ ਭੈਣ ਦੀ 25 ਦਿਨਾਂ ਦੀ ਮਾਸੂਮ ਬੱਚੀ ਦੀ ਸਕਦਾ ਹਾਦਸੇ 'ਚ ਮੌਤ
ਰਵਿੰਦਰ ਢਿੱਲੋਂ
ਸਮਰਾਲਾ, 6 ਨਵੰਬਰ 2024 - ਅੱਜ ਦੁਪਹਿਰ ਕਰੀਬ 2 ਵਜੇ ਸਮਰਾਲਾ ਤੋਂ ਪਿੰਡ ਬਰਵਾਲੀ ਜਾ ਰਹੀ ਹੋਡਾ ਸਿਟੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਹੋਂਡਾ ਸਿਟੀ ਗੱਡੀ ਵਿੱਚ ਸਵਾਰ 25 ਦਿਨਾਂ ਦੀ ਮਾਸੂਮ ਬੱਚੀ (ਅਮਾਨਤ) ਦੀ ਮੌਤ ਹੋ ਗਈ। ਹੋਂਡਾ ਸਿਟੀ ਗੱਡੀ ਵਿੱਚ ਮ੍ਰਿਤਕ ਮਾਸੂਮ ਬੱਚੀ, 3 ਔਰਤਾਂ ਸਮੇਤ ਇਕ ਗੱਡੀ ਚਾਲਕ ਸਵਾਰ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਰਵਾਲੀ ਕਲਾਂ 'ਚ ਆਉਣ ਵਾਲੀ 22 ਨਵੰਬਰ ਨੂੰ ਆਪਣੇ ਭਰਾ ਦੇ ਵਿਆਹ ਦੀ ਕਪੜੇ ਦੀ ਸ਼ੌਪਿੰਗ ਕਰਵਾਉਣ ਭੈਣ ਆਪਣੇ ਸਹੁਰੇ ਪਿੰਡ ਲੋਹਾਰਮਾਜਰੇ ਤੋਂ ਆਪਣੀ 25 ਦਿਨਾਂ ਦੀ ਮਾਸੂਮ ਬੱਚੀ ਅਤੇ ਆਪਣੇ ਘਰਵਾਲੇ ਨਾਲ ਹੋਂਡਾ ਸਿਟੀ ਵਿੱਚ ਸਵਾਰ 5 ਜਾਣੇ ਸਮਰਾਲਾ ਸ਼ਹਿਰ ਚ ਆਏ ਹੋਏ ਸਨ।
ਕੱਪੜੇ ਦੀ ਖਰੀਦਦਾਰੀ ਹੋਣ ਤੋਂ ਬਾਅਦ ਕਰੀਬ 2 ਵਜੇ ਜਦੋਂ ਹੋਡਾ ਸਿਟੀ ਗੱਡੀ ਵਿੱਚ ਸਵਾਰ ਭੈਣ ,ਆਪਣੇ ਘਰਵਾਲੇ ,ਆਪਣੀ ਬੱਚੀ ਅਤੇ ਆਪਣੀ ਮਾਂ ਨਾਲ ਆਪਣੇ ਭਰਾ ਦੇ ਘਰ ਪਿੰਡ ਬਰਵਾਲੀ ਜਾ ਰਹੀ ਸੀ ਤਾਂ ਜਦੋਂ ਗੱਡੀ ਸਰਵਰਪੁਰ ਪਿੰਡ ਦੇ ਰਜਵਾਹੇ ਕੋਲ ਪਹੁੰਚੀ ਤਾਂ ਅੱਗੇ ਤੋਂ ਇੱਕ ਗੱਡੀ ਆ ਗਈ, ਜਿਸ ਕਾਰਨ ਹੋਡਾ ਸਿਟੀ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਗਿਆ ਅਤੇ ਗੱਡੀ ਦਰਖਤ ਵਿੱਚ ਜਾ ਲੱਗੀ ਜਿਸ ਕਾਰਨ 25 ਦਿਨਾਂ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਅਤੇ 3 ਔਰਤਾਂ ਤੇ ਗੱਡੀ ਚਾਲਕ ਜਖਮੀ ਹੋ ਗਿਆ। ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੋਂ ਗੰਭੀਰ ਹਾਲਤ ਦੇਖਦੇ ਹੋਏ ਦੋ ਔਰਤਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਦੋ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।