ਪੰਜਾਬ ਭਰ 'ਚੋਂ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਸਰਧਾਲੂਆ ਲਈ ਬੰਗਲੇ ਵਾਲੀ ਮਸਜਿਦ ਮਲੇਰਕੋਟਲਾ ਵਿਖੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ 8 ਨਵੰਬਰ ਤੋਂ
- ਮਰਕਜ਼ ਮਦਨੀ ਮਸਜਿਦ ਦੀ ਸਰਪ੍ਰਸਤੀ ਹੇਠ ਲੱਗਣ ਵਾਲੇ ਕੈਂਪ ਵਿੱਚ ਸਾਰੇ ਸ਼ਰਧਾਲੂਆਂ ਨੂੰ ਕੈਪ ‘ਚ ਪਹੁਚਣ ਦੀ ਕੀਤੀ ਹਿਦਾਇਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 6 ਨਵੰਬਰ 2024 - ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰੀਆ ਲਈ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਸਾਊਦੀ ਅਰਬ ਵਿਖੇ ਜਾਣ ਵਾਲੇ ਹੱਜ਼ ਯਾਤਰੂਆਂ ਦਾ ਪੰਜਾਬ ਦੇ ਤਬਲੀਗ਼ੀ ਮਰਕਜ਼ ਵਿਖੇ ਉਲਮਾਂ ਇਕਰਾਮ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਸਜਿਦ ਬੰਗਲੇ ਵਾਲੀ ਮਸਜਿਦ ਨੇੜੇ ਕੇਲੋਂ ਗੇਟ ਮਾਲੇਰਕੋਟਲਾ ਵਿਖੇ 8.9.10.ਨਵੰਬਰ 2025 ਦਿਨ ਸ਼ੁੱਕਰਵਾਰ (ਜੁਮਾ) ਤੋਂ ਸ਼ੁਰੂ ਹੋਵੇਗਾ ਜਿਸ ਵਿਚ ਪੰਜਾਬ ਭਰ ਦੇ ਸਾਰੇ ਹਾਜੀਆਂ ਨੂੰ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ ।
ਪੰਜਾਬ ਦੇ ਪ੍ਰਸਿੱਧ ਤਬਲੀਗੀ ਮਰਕਜ਼ ਮਦਨੀ ਮਸਜਿਦ ਦੀ ਸਰਪ੍ਰਸਤੀ ਹੇਠ ਲੱਗਣ ਵਾਲੇ ਇਸ ਤਿੰਨ ਦਿਨਾਂ ਹੱਜ ਸਬੰਧੀ ਟ੍ਰੈਨਿਗ ਕੈਪ ਵਿੱਚ ਮੁਫਤੀ ਏ ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਦੀ ਸਰਪ੍ਰਸਤੀ ਹੇਠ ਮੋਲਾਨਾਂ ਅਬਦੁਲ ਸੱਤਾਰ ਸਹਿਬ ਇਮਾਮ ਤੇ ਖਤੀਬ ਜੁਮਾ ਮਸਜਿਦ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਮੁਫ਼ਤੀ ਤਾਹਿਰ ਕਾਸਮੀ,ਮੁਫਤੀ ਮੁਹੰਮਦ ਸਾਜਿਦ ਮੁਫਤੀ ਮੁਹੰਮਦ ਆਰਿਫ ਅਤੇ ਸ਼ਹਿਬਾਜ਼ ਜਹੂਰ ਆਦਿ ਵੱਲੋਂ ਹੱਜ ਦੇ ਸਫਰ ਅਤੇ ਜ਼ਿਆਰਤੇ ਮੱਕਾ ਅਤੇ ਮਦੀਨਾ ਸਬੰਧੀ ਹਾਜੀਆ ਨੂੰ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ,ਤਾਂ ਜੋ ਉਨਾਂ ਨੂੰ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਵਿਖੇ ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਕੈਪ ਦੌਰਾਨ ਹੱਜ ਸਬੰਧੀ ਸੇਵਾਵਾਂ ਨਿਭਾਅ ਰਹੇ ਮਾਸਟਰ ਅਬਦੁਲ ਅਜ਼ੀਜ਼ ਸਾਹਿਬ ਸਰਪ੍ਰਸਤ ਮੁਆਵਨੀਨ ਏ ਹੁਜਾਜ ਮਾਲੇਰਕੋਟਲਾ ਹੱਜ ਦੇ ਸਫਰ ਸਬੰਧੀ ਜਿਥੇ ਸਰਕਾਰੀ ਕਾਰਵਾਈ ਸਬੰਧੀ ਜਰੂਰੀ ਜਾਣਕਾਰੀ ਦੇਣਗੇ ਉਥੇ ਹੀ ਸਫਰ ਦੀ ਕਾਗਜੀ ਕਾਰਵਾਈ ਬਾਰੇ ਸੇਵਾਵਾਂ ਦੇਣਗੇ ।ਕੈਪ ਦੌਰਾਨ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾਂ ਉੋਲ ਹਸਨ ਕਾਂਧਲਵੀ ਸਾਹਿਬ ਅਤੇ ਸਮੇ ਸਮੇ ਤੇ ਮੋਜੂਦ ਮੁਫਤੀ ਸਹਿਬਾਨ ਵੱਲੋ ਹਾਜੀਆ ਦੇ ਸਵਾਲਾ ਦਾ ਜਵਾਬ ਅਤੇ ਜਰੂਰੀ ਮਸਾਇਲ ਵੀ ਕੈਪ ‘ਚ ਦੱਸਣਗੇ । ਇਸ ਮੌਕੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆ ਤੋ ਆਉਣ ਵਾਲੇ ਸਰਧਾਲੂਆ ਜਿਨਾਂ ਹੱਜ ਦੀ ਕਿਸਤ ਜਮਾ ਨਹੀ ਕਰਵਾਈ, ਮੌਕੇ ਤੇ ਹੀ ਬੈਕ ‘ਚ ਜਮਾ ਕਰਵਾਉਣ ਲਈ ਕਾਰਵਾਈ ਲਈ ਅਤੇ ਹੋਰ ਜਰੂਰੀ ਕਾਰਵਾਈਆਂ ਲਈ ਪ੍ਰਬੰਧਕਾਂ ਵੱਲੋ ਖਿਦਮਾਤ ਦਿੱਤੀ ਜਾਵੇਗੀ।