ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ, 7 ਨਵੰਬਰ 2024 - ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ, ਅੱਜ ਦੇਰ ਸ਼ਾਮ ਸ੍ਰੀ ਅੰਮ੍ਰਿਤਸਰ ਤੋਂ ਪਠਾਨਕੋਟ ਜਿਲ੍ਹੇ ਲਈ ਜਾ ਰਹੇ ਸਨ ਤਾਂ ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਸਹਿਕਾਰੀ ਖੰਡ ਮਿੱਲ, ਪਨਿਆੜ ਵਿਖੇ ਉਨ੍ਹਾਂ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਸ੍ਰੀ ਵੀਕੇ ਮੀਨਾ, ਵਧੀਕ ਮੁੱਖ ਸਕੱਤਰ ਟੂ ਗਵਰਨਰ ਸ੍ਰੀ ਕੇ ਸ਼ਿਵਾ ਪ੍ਰਸ਼ਾਦ, ਜਲੰਧਰ ਡਵੀਜ਼ਨ ਦੇ ਕਮਿਸ਼ਨਰ , ਪ੍ਰਦੀਪ ਸੱਭਰਵਾਲ,ਡੀਆਈਜੀ ਸਤਿੰਦਰ ਸਿੰਘ, ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ, ਐਸਐਸਪੀ ਬਟਾਲਾ,ਸੁਹੇਲ ਕਾਸਿਮ ਮੀਰ, ਸੁਰਿੰਦਰ ਸਿੰਘ,ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ,(ਵਿਕਾਸ), ਜਸਪਿੰਦਰ ਸਿੰਘ, ਐਸ.ਡੀ.ਐਮ ਦੀਨਾਨਗਰ, ਕਰਮਜੀਤ ਸਿੰਘ, ਐਸਡੀਐਮ ਗੁਰਦਾਸਪੁਰ,ਜਸਪਰਜੀਤ ਸਿੰਘ,ਡਿਪਟੀ ਰਜਿਸਟਰਾਰ ਗੁਰਦਾਸਪੁਰ, ਜੁਗਰਾਜ ਸਿੰਘ,ਐਸਪੀ (ਐੱਚ), ਬਲਵਿੰਦਰ ਸਿੰਘ ਐਸ.ਪੀ (ਡੀ), ਸਰਬਜੀਤ ਸਿੰਘ ਹੁੰਦਲ, ਜੀ.ਐਮ, ਸਹਿਕਾਰੀ ਖੰਡ ਮਿੱਲ ਪਨਿਆੜ, ਨੈਸ਼ਨਲ ਐਵਾਰਡੀ ਰੋਮੋਸ ਮਹਾਜਨ, ਸੰਦੀਪ ਕੁਮਾਰ, ਚੀਫ ਇੰਜੀਨੀਅਰ ਵੀ ਹਾਜਰ ਸਨ।