ਜਸਵੀਰ ਸਿੰਘ ਗੜੀ ਦੀ ਬਰਖਾਸਤਗੀ ਦੇ ਰੋਸ ਵਜੋਂ BSP ਜਿਲ੍ਹਾ ਰੂਪਨਗਰ ਦੇ ਸਮੂਹ ਅਹੁਦੇਦਾਰਾਂ ਵਲੋਂ ਅਸਤੀਫੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਨਵੰਬਰ 2024-ਬਹੁਜਨ ਸਮਾਜ ਪਾਰਟੀ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਰੂਪਨਗਰ ਦੀਆਂ ਤਿੰਨ ਵਿਧਾਨ ਸਭਾ ਵਰਕਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੂੰ ਬਿਨਾ ਕਿਸੇ ਕਾਰਣ ਪਾਰਟੀ ਚ ਬਾਹਰ ਕੱਢਣ ਕਾਰਣ ਸਮੁੱਚੀ ਜਿਲ੍ਹਾ ਲੀਡਰਸ਼ਿਪ ਦੇ ਮਨਾਂ ਨੂੰ ਬਹੁਤ ਠੇਸ ਪੁੱਜੀ। ਸਮੁੱਚੀ ਲੀਡਰਸ਼ਿਪ ਵਿੱਚ ਨਿਰਾਸਾ ਹੈ। ਜਦੋਂ ਕਿ ਪਾਰਟੀ ਦੇ ਸਟੇਟ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਜਿਨ੍ਹਾਂ ਤੇ ਹਰਿਆਣਾ ਦੇ ਸੋਮਵੀਰ ਬੋਧ ਨਾਮ ਦੇ ਵਿਆਕਤੀ ਵਲੋਂ ਆਪਣੀ ਫੇਸ ਬੁੱਕ ਆਈ ਡੀ ਤੇ ਹਰਿਆਣਾ ਸਟੇਟ ਵਿੱਚ ਕਰੋੜਾਂ ਦੇ ਘੋਟਾਲੇ ਕਰਕੇ ਬਣਾਈ ਜਾਇਦਾਦ ਦੇ ਵੇਰਵੇ ਜਨਤਕ ਕੀਤੇ ਸਨ। ਕਾਰਵਾਈ ਤਾਂ ਇੰਚਾਰਜ ਬੈਨੀਵਾਲ ਤੇ ਹੋਣੀ ਚਾਹੀਦੀ ਸੀ। ਜਦੋਂ ਕਿ ਸਜ਼ਾ ਨਜਾਇਜ਼ ਹੀ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਦੇ ਦਿੱਤੀ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਹੈ। ਜਿਸਦੇ ਰੋਸ ਵਜੋਂ ਜਿਲ੍ਹਾ ਰੂਪਨਗਰ ਦੀ ਸਮੁੱਚੀ ਟੀਮ ਵਲੋਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਗਏ। ਜਿਨ੍ਹਾਂ ਵਿੱਚ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ, ਸੂਬਾ ਸਕੱਤਰ ਮਾਸਟਰ ਰਾਮਪਾਲ ਅਬਿਆਣਾ ,ਜ਼ਿਲ੍ਹਾ ਕੈਸ਼ੀਅਰ ਸੁਰਿੰਦਰ ਕੁਮਾਰ ,ਜ਼ਿਲ੍ਹਾ ਮੀਤ ਪ੍ਰਧਾਨ ਗੁਰਚਰਨ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਸੁਖਦੀਪ ਸਿੰਘ ਘਨੌਲੀ, ਮੋਹਨ ਸਿੰਘ ਨੋਧੇ ਮਾਜਰਾ ਹਲਕਾ ਪ੍ਰਧਾਨ ਰੂਪਨਗਰ, ਹਲਕਾ ਜਰਨਲ ਸਕੱਤਰ ਜਸਵਿੰਦਰ ਸਿੰਘ ਬੈਂਸ ,ਹਲਕਾ ਕੈਸ਼ੀਅਰ ਗੁਰਚਰਨ ਸਿੰਘ ਖਟਾਣਾ ,ਹਲਕਾ ਮੀਤ ਮੀਡੀਆ ਕਨਵੀਨਰ ਗੁਰਪ੍ਰੀਤ ਸਿੰਘ ,ਕੋ ਕਨਵੀਨਰ ਜਤਿੰਦਰ ਵੀਰ ਸਿੰਘ ,ਹਲਕਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਿੱਲੂ, ਹਲਕਾ ਲੇਡੀ ਵਿੰਗ ਦੀ ਪ੍ਰਧਾਨ ਹਰਜੀਤ ਕੌਰ ,ਪ੍ਰਧਾਨ ਆਨੰਦ ਪੁਰ ਸਾਹਿਬ ਦੇ ਪ੍ਰਧਾਨ ਸੰਤੋਸ਼ ਸਿੰਘ ਖਾਲਸਾ, ਮੀਤ ਪ੍ਰਧਾਨ ਸੁਖਜਿੰਦਰ ਡਾਕਟਰ, ਰਾਮੇਸ਼ ਕੁਮਾਰ ਆਨੰਦ ਪੁਰ ਸਾਹਿਬ, ਸਿੰਘ ਹਲਕਾ ਪ੍ਰਧਾਨ ਚਮਕੌਰ ਸਾਹਿਬ, ਕਰਮਜੀਤ ਸਿੰਘ ਲੋਹਾਰੀ, ਕੁਲਦੀਪ ਸਿੰਘ ਪਪਰਾਲੀ ਸੈਕਟਰ ਇੰਚਾਰਜ, ਸੁਰਜੀਤ ਲਾਲ ਸ਼ਹਿਰੀ ਪ੍ਰਧਾਨ ,ਸ਼ਹਿਰੀ ਸੱਕਤਰ ਰਕਸਪਾਲ ਸਿੰਘ ਰੂਪਨਗਰ, ਸਤਨਾਮ ਸਿੰਘ ਰੂਪਨਗਰ ,ਕੇਵਲ ਸਿੰਘ ਧਾਮਾਣਾ ,ਜਗਤਾਰ ਸਿੰਘ, ਡਾਕਟਰ ਭਗਤ ਰਾਮ ਬੈਂਸ, ਅਮਰ ਨਾਥ ਗੜ੍ਹ ਬਾਗਾ ,ਭੁਪਿੰਦਰ ਸਿੰਘ ਯੂਥ ਪ੍ਰਧਾਨ ,ਭਗਤ ਰਾਮ ,ਤਰਲੋਕ ਸਿੰਘ ਫਤਿਹਪੁਰ, ਜਗਤਾਰ ਸਿੰਘ ਗੁਰਪ੍ਰੀਤ ਕੌਰ ,ਓਂਕੁਲਵਿੰਦਰ ਕੌਰ ਕਸ਼ਮੀਰ ਸਿੰਘ ਅਵਤਾਰ ਸਿੰਘ ਗੜਬਾਗਾ ਅਤੇ ਦੋਲਤ ਸਿੰਘ ਸਹਿਰੀ ਮੀਤ ਪ੍ਰਧਾਨ।