ਮਹੀਨਿਆਂ ਤੋਂ ਲਟਕਦੀ ਆ ਰਹੀ ਸੀਵਰੇਜ ਸਮੱਸਿਆ ਤੋਂ ਦੁਖੀ ਲੋਕਾਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ
ਮੀਡੀਆ ਨੇ ਈਓ ਨੂੰ ਪੁੱਛਿਆ ਤਾਂ ਈਓ ਕਹਿੰਦਾ ਮੀਡੀਆ ਅੱਗੇ ਜਵਾਬਦੇਹ ਨਹੀਂ
ਰੋਹਿਤ ਗੁਪਤਾ
ਗੁਰਦਾਸਪੁਰ 8 ਨਵੰਬਰ ਸ਼ਹਿਰ ਧਾਰੀਵਾਲ ਦੀ ਵਾਰਡ ਨੰਬਰ 11 ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਗਲੀ ਵਿੱਚ ਖਲੋਤੇ ਗੰਦੇ ਪਾਣੀ ਨੂੰ ਲੈ ਕੇ ਇੰਨੇ ਪਰੇਸ਼ਾਨ ਹੋ ਗਏ ਕਿ ਅੱਜ ਇਕੱਠੇ ਹੋਏ ਲੋਕਾਂ ਨੇ ਨਗਰ ਕੌਂਸਲ ਧਾਰੀਵਾਲ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕਰਨ ਲਈ ਮਜਬੂਰ ਹੋ ਗਏ। ਉਰਮਿਲਾ ਕਾਲੀਆ,ਰਾਜੇਸ਼ ਨੰਦਾ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਕਈ ਵਾਰ ਨਗਰ ਕੌਂਸਲ ਧਾਰੀਵਾਲ ਦੇ ਪ੍ਰਧਾਨ ਅਸ਼ਵਨੀ ਦੁਗਲ ਅਤੇ ਕੌਂਸਲ ਅਧਿਕਾਰੀਆਂ ਦੇ ਧਿਆਨ ਵਿੱਚ ਇਹ ਗੰਦੇ ਖੜੇ ਪਾਣੀ ਦਾ ਮਸਲਾ ਲਿਆਂਦਾ ਗਿਆ ਹੈ ਪਰ ਹਜੇ ਤੱਕ ਉਹਨਾਂ ਦੇ ਮਸਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ । ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸਮੱਸਿਆ ਇਨੀ ਗੰਭੀਰ ਹੋ ਚੁੱਕੀ ਹੈ ਕਿ ਗੰਦੇ ਪਾਣੀ ਦੀ ਬਦਬੂ ਉਹਨਾਂ ਦੇ ਘਰਾਂ ਤੱਕ ਪਹੁੰਚਣ ਲੱਗ ਪਈ ਹੈ ਅਤੇ ਲਗਾਤਾਰ ਲੋਕ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਹਨ। ਇਸ ਮੌਕੇ ਤੇ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਨੇ ਜਲਦੀ ਸਾਡਾ ਇਹ ਮਸਲਾ ਹੱਲ ਨਾ ਕੀਤਾ ਅਸੀਂ ਵੱਡੇ ਪੱਧਰ ਤੇ ਰੋਸ਼ ਮੁਜ਼ਾਹਰਾ ਕਰਨ ਲਈ ਮਜਬੂਰ ਹੋ ਜਾਵਾਂਗੇ।
ਇਸ ਬਾਰੇ ਨਗਰ ਕੌਂਸਲ ਗੁਰਦਾਸਪੁਰ ਦੇ ਈਓ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕੰਮ ਕਰਦੀ ਕੀ ਉਹ ਦਫਤਰੀ ਕੰਮਕਾਜ ਵਿੱਚ ਹਨ ਅਤੇ ਇਸ ਸਬੰਧੀ ਕੈਮਰੇ ਦੇ ਸਾਹਮਣੇ ਕੋਈ ਜਵਾਬ ਨਹੀਂ ਦੇ ਸਕਦੇ। ਲੋਕਾਂ ਦੀ ਖੱਜਲ ਖੁਆਰੀ ਅਤੇ ਰੋਸ਼ ਪ੍ਰਦਰਸ਼ਨ ਦਾ ਮਾਮਲਾ ਹੋਣ ਦੇ ਬਾਵਜੂਦ ਕੌਸਲ ਅਧਿਕਾਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਆਪਣੇ ਉੱਚ ਅਧਿਕਾਰੀਆਂ ਅੱਗੇ ਜਵਾਬਦੇਹ ਹਨ ਮੀਡੀਆ ਅੱਗੇ ਨਹੀਂ।