ਜ਼ੋਨਲ ਅਥਲੈਟਿਕਸ ਟੂਰਨਾਮੈਂਟ ਵਿੱਚ ਸ.ਮਿ.ਸ.ਖੇੜੀ ਗੁੱਜਰਾਂ ਨੇ ਜਿੱਤੇ 5 ਗੋਲਡ, 7 ਸਿਲਵਰ ਅਤੇ 7 ਬਰਾਊਂਜ਼ ਮੈਡਲ
ਪਟਿਆਲਾ , 8 ਨਵੰਬਰ 2024- ਪੰਜਾਬ ਸਕੂਲ ਖੇਡਾਂ 2024-2025 ਦਾ ਜ਼ੋਨ ਪਟਿਆਲਾ-2 ਦਾ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਡਾ. ਰਜਨੀਸ਼ ਗੁਪਤਾ (ਪ੍ਰਧਾਨ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2), ਸ੍ਰੀ ਬਲਵਿੰਦਰ ਸਿਮਘ ਜੱਸਲ (ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਅਤੇ ਸ੍ਰੀ ਬਲਕਾਰ ਸਿੰਘ (ਵਿੱਤ ਸਕੱਤਰ, ਜ਼ੋਨਲ ਟੂਰਨਾਮੈਂਟ ਕਮੇਟੀ ਪਟਿਆਲਾ-2) ਦੀ ਅਗਵਾਈ ਵਿੱਚ ਪੋਲੋ ਗਰਾਊਂਡ ਪਟਿਆਲਾ ਵਿਖੇ ਹੋਇਆ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਈਵੈਂਟਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.,ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਦੀ ਅਗਵਾਈ ਵਿੱਚ ਭਾਗ ਲਿਆ। ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਦੇ ਖਿਡਾਰੀਆਂ ਨੇ ਜ਼ੋਨਲ ਅਥਲੈਟਿਕਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਗੋਲਡ, 7 ਸਿਲਵਰ ਅਤੇ 7 ਬਰਾਊਂਜ਼ ਮੈਡਲ ਜਿੱਤੇ। ਅੱਠਵੀਂ ਜਮਾਤ ਦੀ ਹਰਲੀਨ ਕੌਰ ਨੇ ਅੰਡਰ-14 ਕੁੜੀਆਂ ਦੇ ਡਿਸਕਸ ਥ੍ਰੋ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੀ ਨਵਦੀਪ ਕੌਰ ਨੇ ਅੰਡਰ-14 ਕੁੜੀਆਂ ਦੇ ਡਿਸਕਸ ਥ੍ਰੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੀ ਨਵਪ੍ਰੀਤ ਕੌਰ ਨੇ ਅੰਡਰ-14 ਕੁੜੀਆਂ ਦੀ 600 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਛੇਵੀਂ ਜਮਾਤ ਦੀ ਰੁਪਿੰਦਰ ਕੌਰ ਨੇ ਅੰਡਰ-14 ਕੁੜੀਆਂ ਦੀ 600 ਮੀਟਰ ਦੌੜ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਨੰਦਨੀ ਨੇ ਅੰਡਰ-14 ਕੁੜੀਆਂ ਦੀ ਉੱਚੀ ਛਾਲ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਖੁਸ਼ਪ੍ਰੀਤ ਕੌਰ ਨੇ ਅੰਡਰ-14 ਕੁੜੀਆਂ ਦੀ ਉੱਚੀ ਛਾਲ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੇ ਭੁਪਿੰਦਰ ਸਿੰਘ ਨੇ ਅੰਡਰ-14 ਮੁੰਡਿਆਂ ਦੇ ਡਿਸਕਸ ਥ੍ਰੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਸਰਿਤਾ ਨੇ ਅੰਡਰ-17 ਕੁੜੀਆਂ ਦੇ ਡਿਸਕਸ ਥ੍ਰੋ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਨੇਹਾ ਨੇ ਅੰਡਰ-17 ਕੁੜੀਆਂ ਦੇ ਡਿਸਕਸ ਥ੍ਰੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਸਰਿਤਾ ਨੇ ਅੰਡਰ-17 ਕੁੜੀਆਂ ਦੇ ਹੈਮਰ ਥ੍ਰੋ ਵਿੱਚ ਗੋਲਡ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੀ ਗੁਰਨੂਰ ਕੌਰ ਨੇ ਅੰਡਰ-17 ਕੁੜੀਆਂ ਦੇ ਹੈਮਰ ਥ੍ਰੋ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੀ ਗੁਰਨੂਰ ਕੌਰ ਨੇ ਅੰਡਰ-17 ਕੁੜੀਆਂ ਦੀ ਤਿਹਰੀ ਛਾਲ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਨੀਤੂ ਨੇ ਅੰਡਰ-17 ਕੁੜੀਆਂ ਦੀ ਤਿਹਰੀ ਛਾਲ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਨੇਹਾ ਨੇ ਅੰਡਰ-17 ਕੁੜੀਆਂ ਦੀ 3000 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੀ ਨੀਤੂ ਨੇ ਅੰਡਰ-17 ਕੁੜੀਆਂ ਦੀ 3000 ਮੀਟਰ ਦੌੜ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੇ ਅਰਪਿਤ ਨੇ ਅੰਡਰ-17 ਮੁੰਡਿਆਂ ਦੇ ਹੈਮਰ ਥ੍ਰੋ ਵਿੱਚ ਸਿਲਵਰ ਮੈਡਲ ਹਾਸਲ ਕੀਤਾ। ਸੱਤਵੀਂ ਜਮਾਤ ਦੇ ਅੰਨਦ ਕੁਮਾਰ ਨੇ ਅੰਡਰ-17 ਮੁੰਡਿਆਂ ਦੇ ਹੈਮਰ ਥ੍ਰੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੇ ਅਵਤਾਰ ਸਿੰਘ ਨੇ ਅੰਡਰ-17 ਮੁੰਡਿਆਂ ਦੇ ਜੈਵਲੀਨ ਥ੍ਰੋ ਵਿੱਚ ਗੋਲਡ ਮੈਡਲ ਹਾਸਲ ਕੀਤਾ। ਅੱਠਵੀਂ ਜਮਾਤ ਦੇ ਅਵਤਾਰ ਸਿੰਘ ਨੇ ਅੰਡਰ-17 ਮੁੰਡਿਆਂ ਦੇ ਡਿਸਕਸ ਥ੍ਰੋ ਵਿੱਚ ਬਰਾਊਂਜ਼ ਮੈਡਲ ਹਾਸਲ ਕੀਤਾ। ਸਕੂਲ ਇੰਚਾਰਜ ਸ੍ਰੀਮਤੀ ਰਵਿੰਦਰਪਾਲ ਕੌਰ ਜੀ ਨੇ ਸ੍ਰੀਮਤੀ ਮਮਤਾ ਰਾਣੀ ਜੀ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਸ੍ਰੀਮਤੀ ਰਵਿੰਦਰਪਾਲ ਕੌਰ ਜੀ ਨੇ ਕਿਹਾ ਕਿ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ ਕਿਉਕਿ ਖੇਡ ਨਾਲ ਬੱਚਿਆਂ ਨਾਲ ਸਰੀਰਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਨੀਤੂ ਅਤੇ ਸ੍ਰੀਮਤੀ ਹਰਬੰਸ ਕੌਰ ਵੀ ਮੌਜੂਦ ਸਨ।