ਜਦੋਂ ਲੋਕਾਂ ਨੂੰ ਮਿਲੇ ਕਈ ਸਾਲ ਪਹਿਲਾਂ ਗੁਆਚੇ ਮੋਬਾਈਲ ਤਾਂ ਖਿੜ ਗਏ ਉਹਨਾਂ ਦੇ ਚੇਹਰੇ
- ਪੁਲਿਸ ਨੇ ਚੋਰੀ ਅਤੇ ਖੋਹੇ ਹੋਏ 20 ਲੱਖ ਰੁਪਏ ਕੀਮਤ ਦੇ 120 ਮੋਬਾਇਲ ਕੈਂਪ ਲਗਾ ਕੇ ਅਸਲੀ ਮਾਲਕਾਂ ਨੂੰ ਕੀਤੇ ਵਾਪਿਸ
ਰਿਪੋਰਟਰ..... ਰੋਹਿਤ ਗੁਪਤਾ
ਗੁਰਦਾਸਪੁਰ, 8 ਨਵੰਬਰ 2024 - ਲੋਕਾਂ ਦੇ ਚਿਹਰਿਆਂ ਉੱਤੇ ਉਸ ਵੈਲੇ ਖੁਸ਼ੀ ਵੇਖਣ ਨੂੰ ਮਿਲੀ ਜਦ ਉਹਨਾਂ ਦੇ ਕਈ ਸਾਲਾਂ ਤੋਂ ਗੁੰਮ ਹੋਏ ਫੋਨ ਉਹਨਾਂ ਨੂੰ ਬਟਾਲਾ ਦੇ ਐਸਐਸਪੀ ਸੁਹੇਲ ਮੀਰ ਕਾਸਿਮ ਨੇ ਪੁਲਿਸ ਲਾਈਨ ਬਟਾਲਾ ਵਿੱਖੇ ਕੈੰਪ ਲਗਾ 20 ਲੱਖ ਰੁਪਏ ਕੀਮਤ ਦੇ 120 ਦੇ ਕਾਰੀਬ ਮੋਬਾਇਲ ਫੋਨ ਵਾਪਿਸ ਕੀਤੇ ,,, ਇਸ ਕੈੰਪ ਵਿੱਚ ਪੰਜਾਬ ਦੀਆਂ ਵੱਖ ਵੱਖ ਜਗ੍ਹਾ ਤੋਂ ਲੋਕ ਆਪਣੇ ਫੋਨ ਲੈਣ ਲਈ ਪੁਹੰਚੇ।
ਗੁੰਮ ਹੋਏ ਫੋਨ ਲੈਣ ਆਏ ਹੋਏ ਲੋਕਾਂ ਨੇ ਕਿਹਾ ਕਿ ਮੋਬਾਇਲ ਦੀ ਕੀਮਤ ਤੋਂ ਵੱਧ ਸਾਡਾ ਡਾਟਾ ਵਿੱਚ ਹੈ ਜੋ ਸਾਨੂੰ ਅੱਜ ਵਾਪਿਸ ਮਿਲ ਗਿਆ ਅਤੇ ਨਾਲ ਹੀ ਐਸਐਸਪੀ ਬਟਾਲਾ ਦਾ ਧੰਨਵਾਦ ਕਰਦੇ ਨਹੀਂ ਸੀ ਥੱਕ ਰਹੇ ਲੋਕ।