ਪਿੰਡ ਰੱਤਾ ਅਤੇ ਟਾਹਲੀ ਸਾਹਿਬ ਦੇ ਕਈ ਪਰਿਵਾਰ ਸੁਖਜਿੰਦਰ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ
- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਤੇ ਟਾਹਲੀ ਸਾਹਿਬ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ --ਕਿਸ਼ਨ ਚੰਦਰ ਮਹਾਜ਼ਨ
ਡੇਰਾ ਬਾਬਾ ਨਾਨਕ, 8 ਨਵੰਬਰ 2024 - ਅੱਜ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੁਹਿਰਦ ਅਗਵਾਈ ਹੇਠ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਤੇ ਟਾਹਲੀ ਸਾਹਿਬ ਦੇ ਕਈ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਪਿੰਡ ਰੱਤਾ ਵਿਖੇ ਹਰਪਾਲ ਸਿੰਘ ਦੇ ਘਰ ਰੱਖੇ ਗਏ ਸਮਾਗਮ ਦੌਰਾਨ ਦੌਰਾਨ ਪਹੁੰਚ ਕੇ ਸਰਪੰਚ ਲੱਖਾ ਸਿੰਘ ਪਿੰਡ ਰੱਤਾ ਵੱਲੋਂ ਦੋ ਪਰਿਵਾਰਾਂ ਸਮੇਤ ਹਰਪਾਲ ਸਿੰਘ, ਹਰਜੀਤ ਸਿੰਘ, ਗੁਰਵਿੰਦਰ ਸਿੰਘ ਮੈਂਬਰ ਪੰਚਾਇਤ ਸੁਖਦੀਪ ਸਿੰਘ ਮੈਂਬਰ ਪੰਚਾਇਤ ਅਮਰੀਕ ਮਸੀਹ ਮੈਂਬਰ ਪੰਚਾਇਤ ਹਰਵਿੰਦਰ ਸਿੰਘ ਮੈਂਬਰ ਪੰਚਾਇਤ ਸੋਨੂੰ ਮਸੀਹ ਅਤੇ ਗੁਰਜੀਤ ਸਿੰਘ ਆਦਿ ਸਾਰੀਆਂ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰਦਿਆਂ ਸਭ ਸੂਝਵਾਨ ਸੱਜਣਾ ਦਾ ਸਵਾਗਤ ਕੀਤਾ ਅਤੇ ਸਭ ਭਰਾਵਾਂ ਨੂੰ ਇਹ ਭਰੋਸਾ ਦਿੱਤਾ ਕਿ ਅਸੀ ਉਹਨਾਂ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਡੱਟ ਕਿ ਸਾਥ ਦਿਆਂਗੇ ਤੇ ਪਾਰਟੀ ਵਿੱਚ ਹਮੇਸ਼ਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਪਿੰਡ ਟਾਹਲੀ ਸਾਹਿਬ ਤੋਂ ਸੁਰਜੀਤ ਸਿੰਘ, ਅਮਰਜੀਤ ਸਿੰਘ ਪੱਖੋਕੇ ਟਾਹਲੀ ਸਾਹਿਬ ਅਤੇ ਪਾਲੀ ਕੌਂਸਲਰ ਦੇ ਯਤਨਾਂ ਸਦਕਾ ਪਿੰਡ ਦੇ ਪ੍ਰਿਤਪਾਲ ਸਿੰਘ, ਹਰਪਾਲ ਸਿੰਘ, ਗੁਰਨਾਮ ਸਿੰਘ, ਦਿਲਬਾਗ ਸਿੰਘ, ਹਰਪਾਲ ਸਿੰਘ, ਜੋਗਿੰਦਰ ਸਿੰਘ,ਰਤਨ ਸਿੰਘ, ਰਛਪਾਲ ਸਿੰਘ, ਜਸਪਾਲ ਸਿੰਘ,ਗੁਰਮੁੱਖ ਸਿੰਘ, ਹਰਭਜਨ ਸਿੰਘ, ਰਾਜਵਿੰਦਰ ਸਿੰਘ, ਰਤਨ ਸਿੰਘ,ਗੁਰਮੁੱਖ ਸਿੰਘ, ਸੁਖਦੇਵ ਸਿੰਘ, ਹਰਵੰਤ ਸਿੰਘ,ਬਿਸ਼ਨ ਸਿੰਘ, ਜਗੀਰ ਸਿੰਘ, ਜਸਵੰਤ ਸਿੰਘ, ਪ੍ਰਭਜੋਤ ਸਿੰਘ, ਬੂਟਾ ਸਿੰਘ, ਕੁਲਵਿੰਦਰ ਸਿੰਘ, ਯੋਗਰਾਜ ਸਿੰਘ,ਨਸੀਬ ਸਿੰਘ, ਮੁਸ਼ਤਾਕ ਮਸੀਹ ਰਾਣਾ ( ਸਾਬਕਾ ਚੇਅਰਮੈਨ ) ਆਦਿ ਭਰਾਵਾਂ ਸਮੇਤ 15 ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਸੁਹਿਰਦ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਇਹ ਪਰਿਵਾਰ ਆਪ ਸਰਕਾਰ ਦੀਆਂ ਨਾਕਾਮੀਆਂ ਤੋਂ ਦੁੱਖੀ ਹੋ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ ਉਹਨਾਂ ਕਿਹਾ ਕਿ ਇਹਨਾਂ ਸਭਨਾਂ ਦੇ ਦੁੱਖ ਸੁੱਖ ਵਿੱਚ ਖੜਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਵਿਸ਼ਵਾਸਪਾਤਰ ਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।