ਅੰਗਰੇਜ਼ ਸਿੰਘ ਨੰਬਰਦਾਰ ਨਮਿੱਤ ਸਰਧਾਂਜਲੀ ਸਮਾਗਮ 'ਚ ਵੱਖ-ਵੱਖ ਆਗੂਆਂ ਨੇ ਲਵਾਈ ਹਾਜ਼ਰੀ
ਮਲਕੀਤ ਸਿੰਘ ਮਲਕਪੁਰ
ਲਾਲੜੂ 8 ਨਵੰਬਰ 2024 : ਲਾਲੜੂ ਨੇੜਲੇ ਪਿੰਡ ਮਲਕਪੁਰ ਦੇ ਵਸਨੀਕ ਅੰਗਰੇਜ਼ ਸਿੰਘ ਨੰਬਰਦਾਰ ਨਮਿੱਤ ਸਰਧਾਂਜਲੀ ਸਮਾਗਮ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਤੇ ਸਮਾਜਿਕ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਨੇ ਹਾਜ਼ਰੀ ਲਵਾ ਕੇ ਅੰਗਰੇਜ਼ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਮਲਕਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਵਿਛੜੀ ਰੂਹ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਕਲਾਂ ਨੇ ਕਿਹਾ ਕਿ ਅੰਗਰੇਜ਼ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਪੀੜਤ ਸਨ ਤੇ ਉਨ੍ਹਾਂ ਦਾ ਰੈਗੂਲਰ ਇਲਾਜ ਚੱਲ ਰਿਹਾ ਸੀ। ਉਨ੍ਹਾਂ ਕਿਹਾ ਅੰਗਰੇਜ਼ ਸਿੰਘ ਇੱਕ ਵਧੀਆ ਇਨਸਾਨ ਸਨ ਤੇ ਉਨ੍ਹਾਂ ਦਾ ਪਿੰਡ ਵਿੱਚ ਸਹਿਚਾਰ ਵਧੀਆ ਸੀ ਤੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਪਿੰਡ ਨੂੰ ਵੀ ਵੱਡਾ ਘਾਟਾ ਪਿਆ ਹੈ ।
ਅੰਗਰੇਜ਼ ਸਿੰਘ ਆਪਣੇ ਪਿੱਛੇ ਇੱਕ ਪੁੱਤਰ ਤੇ ਪੁੱਤਰੀ ਛੱਡ ਗਏ ਹਨ । ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਸੀਨੀਅਰ ਕਾਂਗਰਸੀ ਆਗੂ ਅਮਰੀਕ ਸਿੰਘ ਮਲਕਪੁਰ, ਅਕਾਲੀ ਆਗੂ ਮਨਜੀਤ ਸਿੰਘ ਮਲਕਪੁਰ, ਮਲਕਪੁਰ ਦੇ ਸਰਪੰਚ ਅਮਨਜੀਤ ਸਿੰਘ ਗਰਚਾ , ਭਾਜਪਾ ਆਗੂ ਜ਼ੈਲਦਾਰ ਸੁਰਿੰਦਰ ਸਿੰਘ ਜਿਓਲੀ, ਜ਼ੈਲਦਾਰ ਰਵਿੰਦਰ ਸਿੰਘ ਰਿੰਪੀ, ਸੁਰਿੰਦਰ ਸਿੰਘ ਹਮਾਂਯੂਪੁਰ , ਕਿਸਾਨ ਆਗੂ ਲਖਵਿੰਦਰ ਸਿੰਘ ਹੈਪੀ, ਕਾਮਰੇਡ ਚੰਦਰਪਾਲ ਲਾਲੜੂ , ਅਕਾਲੀ ਆਗੂ ਨਿਰਮੈਲ ਸਿੰਘ ਮਲਕਪੁਰ, ਗੁਰਤੇਜ ਸਿੰਘ ਮੰਗੂ ਮਲਕਪੁਰ ਤੇ ਬਲਬੀਰ ਸਿੰਘ ਲੈਹਲੀ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ। ਅੰਗਰੇਜ਼ ਸਿੰਘ ਨੰਬਰਦਾਰ ਦੇ ਪੁੱਤਰ ਭੁਪਿੰਦਰ ਸਿੰਘ (ਬੂਟਾ) ਨੇ ਅੰਤਿਮ ਅਰਦਾਸ 'ਚ ਸ਼ਾਮਲ ਹੋਏ ਲੋਕਾਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ।