ਲੀਗਲ ਸਰਵਿਸਿਜ਼ ਡੇਅ' ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 9 ਨਵੰਬਰ ਮਨਜਿੰਦਰ ਸਿੰਘ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਅਤੇ ਸ੍ਰੀ ਰਜਿੰਦਰ ਅਗਰਵਾਲ, ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੈਡਮ ਰਮਨੀਤ ਕੌਰ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਦੁਆਰਾ ਲੀਗਲ ਸਰਵਿਸਿਜ਼ ਡੇ ਦੇ ਮੌਕੇ ਤੇ ਪਿੰਡ ਗੁਰਦਾਸ ਨੰਗਲ, ਜਿਲ੍ਹਾ ਗੁਰਦਾਸਪੁਰ ਵਿਖੇ ਜਾਗਰੁਕਤਾ ਸੈਮੀਨਾਰ ਕਰਵਾਇਆ ਗਿਆ।ਇਸ ਜਾਗਰੁਕਤਾ ਪ੍ਰੋਗਰਾਮ ਦੌਰਾਨ ਪੈਨਲ ਐਡਵਕੋਟ ਸ੍ਰੀ ਦਿਨੇਸ਼ ਕੁਮਾਰ ਅਤੇ ਮੈਡਮ ਮੀਨਾ ਮਹਾਜਨ ਵੀ ਮੌਜੂਦ ਸਨ।
ਇਸ ਸੈਮੀਨਾਰ ਦੌਰਾਨ ਮੈਡਮ ਰਮਨੀਤ ਕੌਰ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਸੈਮੀਨਾਰ ਵਿੱਚ ਮੌਜੂਦ ਪਿੰਡ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ, ਨਾਲਸਾ ਦਾ ਟੋਲ ਫ੍ਰੀ ਹੈਲਪਲਾਈਨ ਨੰਬਰ 15100, ਪੰਜਾਬ ਵਿਕਟਿਮ ਕੰਪਨਸੇਸ਼ਨ ਸਕੀਮ, ਵੁਮੈਨ ਵਿਕਟਮ ਕੰਪਨਸੇਸ਼ਨ ਸਕੀਮ, ਐਸਿਡ ਅਟੈਕ ਸਕੀਮ, ਨੈਸ਼ਨਲ ਲੋਕ ਅਦਾਲਤ, ਜੋ 14 ਦਸੰਬਰ 2024 ਨੂੰ ਲੱਗ ਰਹੀ ਹੈ ਪਬਲਿਕ ਯੂਟਿਲੀਟੀ ਸਰਵਿਸਿਜ਼ ਅਤੇ ਨਾਲਸਾ ਦੀਆਂ ਵੱਖ ਵੱਖ ਸਕੀਮਾਂ ਆਦਿ ਬਾਰੇ ਜਾਣਕਾਰੀ ਦਿੱਤੀ।
ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਕੰਮ ਵਾਲੇ ਦਿਨ ਮੁਫਤ ਕਾਨੂੰਨੀ ਸਲਾਹ ਲੈਣ ਲਈ ਅਦਾਲਤ ਨੰਬਰ 104, ਪਹਿਲੀ ਮੰਜਿਲ, ਜਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਅੱਜ ਗੁਰਦਾਸਪੁਰ ਦੇ ਸਾਰੇ ਸਕੂਲਾਂ ਵਿੱਚ 'ਲੀਗਲ ਸਰਵਿਸਿਜ਼ ਡੇਅ' ਮੌਕੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਗੁਰਦਾਸਪੁਰ ਦੇ ਸਹਿਯੋਗ ਨਾਲ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਤੋਂ ਜੋ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਮੁਫਤ ਕਾਨੂੰਨੀ ਸਹਾਇਤਾ ਅਤੇ ਵੱਖ ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ।