ਮਹਾਜਨ ਲੰਮੇ ਬਿਰਾਦਰੀ ਦੀ ਮੇਲ 15 ਨਵੰਬਰ ਨੂੰ
ਭੂਆ ਦਾਤੀ ਸੱਤਿਆਵਾਤੀ ਦੇ ਦਰਬਾਰ ਵਿੱਚ ਲੱਗੇਗੀ
ਰੋਹਿਤ ਗੁਪਤਾ
ਗੁਰਦਾਸਪੁਰ , 10 ਨਵੰਬਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਜਨ ਲੰਮੇ ਬਿਰਾਦਰੀ ਦੀ ਮੇ 15 ਨਵੰਬਰ ਦਿਨ ਸ਼ੁੱਕਰਵਾਰ ਨੂੰ ਪੁਰਾਤਨ ਸਥਾਨ ਸਨਿਆਲ, ਹੀਰਾਨਗਰ (ਜੰਮੂ-ਕਸ਼ਮੀਰ) ਵਿਖੇ ਸ਼੍ਰੀ ਬੂਆ ਦਾਤੀ ਸਤਿਆਵਤੀ ਦੇ ਦਰਬਾਰ ਵਿਖੇ ਲਗਾਈ ਜਾ ਰਹੀ ਹੈ। ਬੂਆ ਦਾਤੀ ਸੱਤਿਆਵਰਤੀ ਦਰਬਾਰ ਕਮੇਟੀ ਦੇ ਜਨਰਲ ਸਕੱਤਰ ਭਾਰਤ ਭੂਸ਼ਨ ਮਹਾਜਨ ਨੇ ਦੱਸਿਆ ਕਿ ਬਰਾਦਰੀ ਨਾਲ ਸੰਬੰਧਿਤ ਜਿਹੜੇ ਲੋਕ ਇੱਕ ਦਿਨ ਪਹਿਲਾਂ ਹੀ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਉਹਨਾਂ ਦੇ ਲਈ ਰਾਤ ਠਹਿਰਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜਦ ਕਿ ਦਰਬਾਰ ਵਿੱਚ ਕਿਸੇ ਵੀ ਤਰ੍ਹਾਂ ਦਾ ਲੰਗਰ ਆਦਿ ਲਗਾਉਣ ਵਾਲੇ ਵੀ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ ।
ਭਾਰਤ ਭੂਸ਼ਣ ਮਹਾਜਨ ਨੇ ਦੱਸਿਆ ਕਿ 15 ਨਵੰਬਰ ਨੂੰ ਸਵੇਰੇ 8.30 ਤੋਂ 9.00 ਵਜੇ ਤੱਕ ਹਵਨ ਯੱਗ ਹੋਵੇਗਾ ਅਤੇ ਉਸ ਤੋਂ ਬਾਅਦ ਸਾਡੇ 10 ਵਜੇ ਤੋਂ ਸਵੇਰ ਦਾ ਨਾਸ਼ਤਾ ਅਤੇ ਲੰਗਰ ਪ੍ਰਸ਼ਾਦ ਸ਼ੁਰੂ ਹੋ ਜਾਵੇਗਾ। ਉਹਨਾਂ ਬਰਾਦਰੀ ਨਾਲ ਸੰਬੰਧਿਤ ਪੂਰੇ ਭਾਰਤ ਦੇ ਸ਼ਰਧਾਲੂਆਂ ਨਾਲ ਅਪੀਲ ਕੀਤੀ ਹੈ ਕਿ ਬਿਰਾਦਰੀ ਦੇ ਲੋਕਾਂ ਲਈ ਇਕੱਠੇ ਹੋਣ ਲਈ ਇਹੋ ਇੱਕ ਦਿਨ ਹੁੰਦਾ ਹੈ। ਜਦੋਂ ਕੁਲ ਦੇਵੀ ਬੂਆ ਦਾਤੀ ਸਤਿਆਵਤੀ ਖੁੱਲ ਕੇ ਆਪਣੇ ਵੰਸ਼ ਦੇ ਸ਼ਰਧਾਲੂਆਂ ਨੂੰ ਆਪਣਾ ਆਸ਼ੀਰਵਾਦ ਵੀ ਦੇ ਕੇ ਨਿਹਾਲ ਕਰਦੀ ਹੈ। ਇਸ ਲਈ ਆਪਣੇ ਪਰਿਵਾਰ ਸਮੇਤ ਸ਼੍ਰੀ ਮਾਤਾ ਸੱਤਿਆਵਤੀ ਦੇ ਦਰਬਾਰ ਵਿੱਚ ਜਾ ਕੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਜਰੂਰ ਕਰਨ।