← ਪਿਛੇ ਪਰਤੋ
ਤੜਕਸਾਰ ਕਾਰ ਤੇ ਬਜਰੀ ਨਾਲ ਭਰੇ ਟਰਾਲੇ ਦਰਮਿਆਨ ਹੋਈ ਟੱਕਰ, ਕਾਰ ਚਾਲਕ 22 ਸਾਲਾ ਨੌਜਵਾਨ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ : ਤੜਕਸਾਰ ਕਲਾਨੌਰ ਤੋਂ ਗੁਜਰਦੇ ਨੈਸ਼ਨਲ ਹਾਈਵੇ 354 ਦੇ ਗੁਰਦਾਸਪੁਰ ਮਾਰਗ 'ਤੇ ਬੱਜਰੀ ਨਾਲ ਭਰੇ ਟਰਾਲੇ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ਚਾਲਕ 22 ਸਾਲ ਦੇ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਰਘਟਨਾ ਇਨੀ ਜ਼ਬਰਦਸਤੀ ਕਿ ਕਾਰ ਨੂੰ ਟਰਾਲਾ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ ਅਤੇ ਜਦੋਂ ਉਸਨੂੰ ਪਤਾ ਲੱਗਿਆ ਕਿ ਕਾਰ ਚਾਲਕ ਦੀ ਮੌਤ ਹੋ ਚੁੱਕੀ ਹੈ ਤਾਂ ਤੁਰੰਤ ਟਰਾਲਾ ਥੋੜਾ ਬੈਕ ਕਰਕੇ ਤੁਰੰਤ ਉਥੋਂ ਟਰਾਲੇ ਸਮੇਤ ਦੌੜਨ ਵਿੱਚ ਕਾਮਯਾਬ ਹੋ ਗਿਆ। ਦਾ ਪਿੰਡ ਦਲੇਰਪੁਰ ਦਾ ਰਹਿਣ ਵਾਲਾ ਕਾਰ ਸਵਾਰ ਬਸੰਤ ਮਸੀਹ ਪੁੱਤਰ ਅਕਰਮ ਮਸੀਹ ਕਲਾਨੌਰ ਤੋਂ ਆਪਣੀ ਕਾਰ ਤੇ ਗੁਰਦਾਸਪੁਰ ਵੱਲ ਜਾ ਰਿਹਾ ਸੀ ਕਿ ਗੁਰੂ ਨਾਨਕ ਰਾਈਸ ਮਿੱਲ ਨਜ਼ਦੀਕ ਗੁਰਦਾਸਪੁਰ ਵਾਲੇ ਪਾਸੇ ਤੋਂ ਆਏ ਰਹੇ ਬੱਜਰੀ ਨਾਲ ਭਰੇ ਟਰਾਲੇ (ਘੋੜਾ) ਨਾਲ ਉਸ ਦੀ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਦੌਰਾਨ ਕਾਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ। ਕਾਰ ਚਾਲਕ ਦੀ ਜੇਬ ਵਿੱਚੋਂ ਮਿਲੇ ਪੈਨ ਕਾਰਡ ਰਾਹੀਂ ਉਸ ਦੀ ਪਛਾਣ ਬਸੰਤ ਮਸੀਹ ਪੁੱਤਰ ਅਕਰਮ ਮਸੀਹ ਵਜੋਂ ਹੋਈ। ਇਸ ਘਟਨਾ ਦੀ ਖਬਰ ਮਿਲਦਿਆਂ ਹੀ ਪੁਲਿਸ ਥਾਣਾ ਕਲਾਨੌਰ ਵਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਗੁਰਦਾਸਪੁਰ ਸਿਵਲ ਹਸਪਤਾਲ ਭੇਜ ਦਿੱਤਾ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 411