ਨਸ਼ੇ ਚ ਅੰਨੇ ਹੋਏ ਪੁਲਿਸ ਮੁਲਾਜ਼ਮ ਦੀ ਕਾਰ ਦੀ ਚਪੇਟ ਵਿੱਚ ਆਈ ਔਰਤ ਹੋਈ ਦੀ ਮੌਤ
ਰੋਹਿਤ ਗੁਪਤਾ
ਗੁਰਦਾਸਪੁਰ 11 ਨਵੰਬਰ ਬੀਤੀ ਦੇਰ ਰਾਤ ਨਸ਼ੇ ਵਿੱਚ ਧੁੱਤ ਪੁਲਿਸ ਮੁਲਾਜ਼ਮ ਦੀ ਗੱਡੀ ਦੀ ਚਪੇਟ ਵਿੱਚ ਆਈ ਔਰਤ ਰਣਜੀਤ ਕੌਰ ਪਤਨੀ ਗੁਰਮੀਤ ਸਿੰਘ ਉਮਰ 50 ਸਾਲ ਵਾਸੀ ਬਟਾਲਾ ਦੀ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸ ਦਈਏ ਕਿ ਮ੍ਰਿਤਕ ਔਰਤ ਅਚਲੇਸ਼ਵਰ ਮੰਦਿਰ ਤੋਂ ਨੋਵਮੀ ਦਸਵੀਂ ਦਾ ਮੇਲਾ ਵੇਖ ਵਾਪਿਸ ਆਪਣੇ ਘਰ ਆ ਰਹੀ ਸੀ ਜਦ ਘਰ ਦੇ ਬਾਹਰ ਪਹੁੰਚੀ ਤਾਂ ਪਿੱਛੋਂ ਤੇਜ ਰਫਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਉਸਨੂੰ ਦਰੜ ਦਿੱਤਾ।ਕਾਰ ਚਾਲਕ ਪੰਜਾਬ ਪੁਲਿਸ ਦਾ ਮੁਲਾਜਿਮ ਦੱਸਿਆ ਗਿਆ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ।
ਜਦ ਕਿ ਕਾਰ ਦੀ ਚਪੇਟ ਵਿੱਚ ਆਈ ਔਰਤ ਰਣਜੀਤ ਕੌਰ ਨੂੰ ਜਖਮੀ ਹਾਲਾਤ ਵਿੱਚ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।