ਪਾਕਿਸਤਾਨ ਦਾ ਵੀਜ਼ਾ ਲੱਗਣ ਤੋਂ ਬਾਅਦ SGPC ਵੱਲੋਂ ਸੰਗਤਾਂ ਨੂੰ ਵੰਡੇ ਗਏ ਪਾਸਪੋਰਟ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਸਿੱਖਾਂ ਤੇ ਪਹਿਲੇ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ 15 ਨਵੰਬਰ ਨੂੰ ਬੜੀ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ। ਉੱਥੇ ਹੀ ਸਿੱਖ ਸੰਗਤਾਂ ਵੱਲੋਂ ਹਮੇਸ਼ਾ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਇੱਕ ਵਿਸ਼ੇਸ਼ ਜੱਥਾ ਜਾਂਦਾ ਹੈ ।
ਇਸ ਲੜੀ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਾਕਿਸਤਾਨ ਸਥਿਤ ਗੁਰਦੁਆਰਾ ਦੇ ਦਰਸ਼ਨ ਸਥਿਤ ਗੁਰਦੁਆਰਾ ਦੇ ਲਈ ਢਾਈ ਹਜ਼ਾਰ ਦੇ ਕਰੀਬ ਪਾਸਪੋਰਟ ਭੇਜੇ ਗਏ ਸਨ ਜਿਨਾਂ ਵਿੱਚ ਸਿਰਫ ਤੇ ਸਿਰਫ 800 ਦੇ ਕਰੀਬ ਵੀਜ਼ੇ ਲੱਗ ਕੇ ਪਾਸਪੋਰਟ ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚ ਪਹੁੰਚ ਚੁੱਕੇ ਹਨ । ਸ਼੍ਰੋਮਣੀ ਕਮੇਟੀ ਦੇ ਦਫਤਰ ਵਿੱਚੋਂ ਇਹ ਪਾਸਪੋਰਟ ਸੰਗਤਾਂ ਨੂੰ ਦਿੱਤੇ ਗਏ ਅਤੇ ਹੀ ਜਿੱਥੇ ਇੱਕ ਪਾਸੇ ਵੀਜ਼ਾ ਲੱਗ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਉੱਥੇ ਹੀ ਜਿਨਾਂ ਦੇ ਵੀਜੇ ਨਹੀਂ ਲੱਗੇ ਉਹਨਾਂ ਦੇ ਮਨਾਂ ਦੇ ਵਿੱਚ ਠੇਸ ਵੀ ਲੱਗੀ ਹੈ।
ਇਹ ਜੱਥਾ 14 ਨਵੰਬਰ ਨੂੰ ਸਵੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਰਵਾਨਾ ਹੋਵੇਗਾ ਅਤੇ 23 ਤਰੀਕ ਨੂੰ ਇਹ ਜੱਥਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਬਣਾਉਣ ਤੋਂ ਬਾਅਦ ਪਾਕਿਸਤਾਨ ਵਿੱਚ ਸਥਿਤ ਕਈ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਪਰਤੇਗਾ।