ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਸਕੂਲਾਂ ’ਚ ਕਰਵਾਏ ਮਾਸ ਕਾਊਸਲਿੰਗ ਪ੍ਰੋਗਰਾਮ
ਹੁਸ਼ਿਆਰਪੁਰ, 11 ਨਵੰਬਰ:
ਜ਼ਿਲ੍ਹਾ ਰੋਜ਼ਗਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਚੌਹਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅੱਜੋਵਾਲ ਵਿਖੇ ਮਾਸ ਕਾਊਸਲਿੰਗ ਪ੍ਰੋਗਰਾਮ ਕਰਵਾਏ ਗਏ ਜਿਸ ਵਿਚ 6 ਸਕੂਲਾਂ ਦੇ 410 ਤੋ ਵੱਧ ਵਿਦਿਆਰਥੀ ਨੇ ਭਾਗ ਲਿਆ।
ਪ੍ਰੋਗਰਾਮ ਦੌਰਾਨ ਰੋਜਗਾਰ ਬਿਊਰੋ ਦੀ ਮਹੱਤਤਾ ਅਤੇ ਇਸ ਵਲੋਂ ਦਿਤੀਆਂ ਜਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨੈਸ਼ਨਲ ਕਰੀਅਰ ਸਰਵਿਸਜ਼ ( ਐਨ.ਸੀ.ਐਸ) ਪੋਰਟਲ ਅਤੇ ਜ਼ਿਲ੍ਹਾ ਰੋਜ਼ਗਾਰ ਦਫਤਰ ਦੀ ਮੋਬਾਇਲ ਐਪ ‘ਡੀਬੀਈਈ ਹੁਸ਼ਿਆਰਪੁਰ’ ਗੂਗਲ ਪਲੇਅ ਸਟੋਰ ਰਾਹੀਂ ਡਾਊਨਲੋਡ ਕਰਕੇ ਘਰ ਬੈਠੇ ਹੀ ਪ੍ਰਾਈਵੇਟ ਅਤੇ ਸਰਕਾਰੀ ਨੌਕਰੀਆਂ ਦੀ ਜਾਣਕਾਰੀ ਲੈਣ ਬਾਰੇ ਦੱਸਿਆ ਗਿਆ। ਇਸ ਮੌਕੇ ਵੱਖ-ਵੱਖ ਅਦਾਰਿਆ ਜਿਵੇਂ ਕਿ ਜ਼ਿਲ੍ਹਾ ਉਦਯੋਗਿਕ ਕੇਂਦਰ, ਫੂਡ ਕਰਾਫਟ ਇੰਸਟੀਚਿਊਟ, ਆਰ.ਸੇਟੀ, ਪੋਲੀਟੈਕਨੀਕਲ ਕਾਲਜ, ਜਿਲ੍ਹਾ ਸਿੱਖਿਆ ਅਫਸਰ, ਜਿਲ੍ਹਾ ਲੀਡ ਬੈਂਕ ਅਤੇ ਸਰਕਾਰੀ ਆਈ.ਟੀ.ਆਈ.ਤੋਂ ਆਏ ਹੋਏ ਨੁਮਾਇੰਦਿਆਂ ਵਲੋਂ ਬੱਚਿਆਂ ਨੂੰ ਵੱਖ-ਵੱਖ ਸਟ੍ਰੀਮਾਂ ਦੀ ਪੜ੍ਹਾਈ ਜਿਵੇਂ ਕਿ ਆਈ.ਟੀ.ਆਈ. ਕੋਰਸਾਂ, ਹੋਟਲ ਮੈਨੇਜ਼ਮੈਟ ਡਿਪਲੋਮਾ, ਪੋਲੀਟੈਕਨੀਕਲ ਡਿਪਲੋਮਾ ਅਤੇ ਸਵੈ ਰੋਜ਼ਗਾਰ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਸੀਨੀਅਰ ਸਹਾਇਕ ਗੁਰਜੀਤ ਲਾਲ ਅਤੇ ਯੰਗ ਪ੍ਰੋਫੈਸ਼ਨਲ
ਵਿਕਰਮ ਸਿੰਘ ਆਦਿ ਨੇ ਵਿਦਿਆਰਥੀਆ ਨੂੰ ਅਹਿਮ ਜਾਣਕਾਰੀਆ ਦਿੱਤੀਆਂ।