BJP ਪੰਜਾਬ ਯੂਨੀਵਰਸਟੀ ਨੂੰ ਸੰਘ ਦੀ ਸ਼ਾਖਾ ਬਣਾਉਣਾ ਚਾਹੁੰਦੀ ਹੈ : ਪਰਮਿੰਦਰ ਸਿੰਘ ਢੀਂਡਸਾ
ਹਰਸ਼ਬਾਬ ਸਿੱਧੂ
ਚੰਡੀਗੜ੍ਹ : ਅੱਜ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿੱਤ ਮੰਤਰੀ ਪੰਜਾਬ, ਨੇ "ਪੰਜਾਬ ਯੂਨੀਵਰਸਟੀ ਬਚਾਓ ਮੋਰਚੇ" ਵਿਚ ਭਾਗ ਲਿਆ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਟੀ ਦਾ ਕੇਂਦਰੀਕਰਨ ਦੀ ਇਹ ਸਾਜ਼ਿਸ਼, ਭਗਵੇਂਕਰਨ ਦੀ ਸਾਰੀ ਕਿਰਿਆ ਦਾ ਹਿੱਸਾ ਹੈ ਕਿਉਂਕਿ ਬੀ.ਜੇ.ਪੀ. ਪੰਜਾਬ ਯੂਨੀਵਰਸਟੀ ਦਾ ਕੇਂਦਰੀਕਰਨ ਕਰਕੇ, ਇਸਨੂੰ ਸੰਘ ਦੀ ਸ਼ਾਖਾ ਬਣਾਉਣਾ ਚਾਹੁੰਦੀ ਹੈ ਤਾਂ ਕਿ ਉਹ ਪੰਜਾਬ ਦੇ ਵਿੱਦਿਅਕ ਖੇਤਰ ਵਿਚ ਆਪਣੀ ਮਨਮਰਜ਼ੀ ਚਲਾ ਸਕਣ ਜਿਵੇਂ ਸਲੇਬਸ ਬਦਲਣੇ, ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਆਦਿ।
ਇਸ ਲਈ ਪੰਜਾਬ ਸਰਕਾਰ ਵੀ ਬਿਲਕੁਲ ਜਵਾਬਦੇਹ ਹੈ ਤੇ ਪੰਜਾਬ ਸਰਕਾਰ ਨੂੰ ਕੇਂਦਰ ਦੀ ਇਸ ਨੀਤੀ ਦਾ ਸਖ਼ਤੀ ਨਾਲ ਵਿਰੋਧ ਕਰਨਾ ਚਾਹੀਦਾ ਹੈ। ਕਿਉਂਕਿ ਕੇਂਦਰ ਸਰਕਾਰ ਓਦੋਂ ਹੀ ਕੋਈ ਫੈਸਲਾ ਕਰ ਸਕਦੀ ਹੈ ਜਦੋਂ ਪੰਜਾਬ ਸਰਕਾਰ ਉਸ ਫੈਸਲੇ ਨਾਲ਼ ਸਹਿਮਤ ਹੋਵੇ।
ਉਹਨਾਂ "ਪੰਜਾਬ ਯੂਨੀਵਰਸਟੀ ਬਚਾਓ ਮੋਰਚੇ" ਦੀ ਅਤੇ ਨੌਜੁਆਨਾਂ ਦੀ ਸ਼ਲਾਘਾ ਤੇ ਹੌਂਸਲਾ-ਅਫਜ਼ਾਈ ਕੀਤੀ ਕਿ ਨੌਜੁਆਨ ਆਪਣੇ ਹੱਕ ਬਚਾਉਣ ਖ਼ਾਤਰ ਲੜ੍ਹ ਰਹੇ ਹਨ।