ਸਾਹਤਿਕ ਮੰਚ ਭਗਤਾ ਭਾਈ ਵੱਲੋਂ ਪੁਸਤਕ"ਜ਼ਮੈਟੋ ਗਰਲ" ਰਿਲੀਜ਼ ਤੇ ਕਵੀ ਦਰਬਾਰ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਭਗਤਾ ਭਾਈ 11 ਨਵੰਬਰ 2024 : ਸਾਹਤਿਕ ਮੰਚ ਭਗਤਾ ਭਾਈ ਨੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਅਤੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਦੀਪ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਫੈਸਲਾ ਲਿਆ ਹੈ ਕਿ ਆਉਣ ਵਾਲੀ 24 ਨਵੰਬਰ ਦਿਨ ਐਤਵਾਰ ਨੂੰ ਸਾਹਿਤਕ ਮੰਚ ਭਗਤਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਦਾ ਪਲੇਠਾ ਕਹਾਣੀ ਸੰਗ੍ਰਹਿ "ਜੁਮੈਟੋ ਗਰਲ" ਲੋਕ ਅਰਪਣ ਕਰਨ ਤੋਂ ਇਲਾਵਾ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ। ਸਭਾ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਹੰਸ ਸਿੰਘ ਸੋਹੀ , ਸਭਾ ਦੇ ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਮਰਾਹੜ ਅਤੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਹਿਤਕ ਮੰਚ ਭਗਤਾ ਨੇ ਕੁਝ ਕੁ ਸਾਲਾਂ ਵਿੱਚ ਹੀ ਪੰਜਾਬੀ ਸਾਹਿਤ ਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਵਿਸ਼ੇਸ਼ ਯਤਨ ਕੀਤਾ ਹੈ। ਇਸ ਸਮੇਂ ਮਾਸਟਰ ਸੁਰਜੀਤ ਸਿੰਘ ਗੁੰਮਟੀ ,ਬਲਦੇਵ ਸਿੰਘ ਫੌਜੀ, ਨੌਜਵਾਨ ਨਾਵਲਕਾਰ ਨਰਿੰਦਰ ਸਿੰਘ ਨਥਾਣਾ, ਦਰਸ਼ਨ ਸਿੰਘ, ਕੱਤਰ ਸਿੰਘ ਹਾਜ਼ਰ ਸਨ।