ਮਨਪ੍ਰੀਤ ਬਾਦਲ ਮਾਰ ਰਹੇ ਹਨ ਲੋਕਾਂ ਨਾਲ ਝੂਠ, ਲੋਕ ਨਹੀਂ ਕਰਨਗੇ ਮਾਫ : ਗੁਰਜੀਤ ਔਜਲਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ : ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਸਾਰੇ ਸਿਆਸਤਦਾਨ ਮਨਪ੍ਰੀਤ ਸਿੰਘ ਬਾਦਲ ਉਤੇ ਕਈ ਸਵਾਲ ਚੁੱਕੇ ਜਾ ਰਹੇ ਹਾਂ। ਵੀਡੀਓ ਵਿੱਚ ਉਹ ਬੱਚਿਆਂ ਨੂੰ ਨੌਕਰੀ ਲਵਾਉਣ ਦੀ ਗੱਲ ਕਰ ਰਹੇ ਹਨ ।
ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਸਰਦਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਸਿਰਫ ਲੋਕਾਂ ਨੂੰ ਝੂਠ ਪਰੋਸ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਕਦੇ ਵੀ ਉਹਨਾਂ ਨੂੰ ਮਾਫ ਨਹੀਂ ਕਰੇਗੀ।