ਕਿਸਾਨਾਂ ਵੱਲੋਂ ਚੰਡੀਗੜ੍ਹ-ਪਟਿਆਲਾ ਨੈਸ਼ਨਲ ਹਾਈਵੇ ਜਾਮ
ਚੰਡੀਗੜ੍ਹ, 11 ਨਵੰਬਰ 2024- ਕਿਸਾਨਾਂ ਦੇ ਵੱਲੋਂ ਅੱਜ ਚੰਡੀਗੜ੍ਹ-ਪਟਿਆਲਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਕਿਸਾਨਾਂ ਦੀ ਨਰਾਜ਼ਗੀ ਹੈ ਕਿ, ਝੋਨੇ ਦੀ ਖ਼ਰੀਦ ਸਮੇਂ ਕੱਟਣ ਲਗਾਇਆ ਜਾ ਰਿਹਾ ਹੈ, ਜਿਸ ਦੇ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਸਾਸ਼ਨ ਪੂਰਾ ਕਰਦੇ ਹੋਏ, ਉਨ੍ਹਾਂ ਦੀ ਲੁੱਟ ਨੂੰ ਬੰਦ ਕਰਵਾ ਕੇ ਇਨਸਾਫ਼ ਨਹੀਂ ਦਿਵਾਉਂਦਾ, ਉਦੋਂ ਤੱਕ ਇਹ ਹਾਈਵੇ ਇਸੇ ਤਰ੍ਹਾਂ ਜਾਮ ਰਹੇਗਾ।