ਮੁਆਵਨੀਨ-ਏ ਹੱਜਾਜ ਵੱਲੋਂ ਪੰਜਾਬ ਭਰ 'ਚੋ ਹੱਜ ਦੀ ਪਵਿੱਤਰ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆ ਦਾ ਮਾਲੇਰਕੋਟਲਾ ਵਿਖੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਸਮਾਪਤ
- ਉਲਮਾਂ ਇਕਰਾਮ ਦੀ ਸਰਪ੍ਰਸਤੀ ਹੇਠ ਲੱਗੇ ਕੈਪ ‘ਚ 200 ਤੋਂ ਵਧੇਰੇ ਹਾਜੀਆ ਨੇ ਹੱਜ ਸਬੰਧੀ ਲਈ ਟ੍ਰੇਨਿੰਗ
ਜਿਸ ਮੁਸਲਮਾਨ ਤੇ ਹੱਜ ਕਰਨਾ ਫਰਜ ਹੈ ਜਿਸ ਪਾਸ ਇੰਨਾਂ ਮਾਲ ਹੋਵੇ ਕਿ ਉਹ ਪਵਿੱਤਰ ਮੱਕਾ ਮਦੀਨਾਂ ਦਾ ਸਫਰ ਅਤੇ ਅਪਣੇ ਪਿਛੇ ਘਰ ਵਾਲਿਆ ਦਾ ਖਰਚ ਝੱਲ ਸਕੇ ਅਗਰ ਉਹ ਅਜਿਹਾ ਨਹੀ ਕਰੇਗਾ ਤਾਂ ਉਹ ਬਹੁਤ ਵੱਡਾ ਗੁਨਾਹਗਾਰ --ਮੁਫਤੀ ਇਰਤਕਾ ਉਲ ਹਸਨ ਕਾਂਧਲਵੀ
ਮੁਆਵਨੀਨ ਏ ਹੱਜਾਜ ਵੱਲੋਂ ਦਿੱਤੀਆਂ ਸੇਵਾਵਾਂ ਹਾਜੀਆ ਲਈ ਅੱਜ ਦੇ ਸਫ਼ਰ ਤੇ ਜਾ ਕੇ ਹਾਜੀਆਂ ਲਈ ਮਾਰਗ ਦਰਸ਼ਕ ਬਣਨਗੀਆ--ਮੁਫਤੀ ਮੁਹੰਮਦ ਖਲੀਲ ਕਾਸਮੀ
ਹੱਜ ਕਰਨ ਤੋਂ ਬਾਅਦ ਹਾਜੀ ਗੁਨਾਹਾਂ ਤੋਂ ਪਾਕ ਸਾਫ ਹੋ ਕੇ ਆਉਂਦਾ ਹੈ ਜਿਸ ਤਰ੍ਹਾਂ ਅੱਜ ਹੀ ਮਾਂ ਦੇ ਪੇਟ ਚੋਂ ਜਨਮਿਆ ਹੋਵੇ--ਮੁਫਤੀ ਮੁਹੰਮਦ ਯੂਨਸ ਬਿੰਜੋਕੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 11ਨਵੰਬਰ;2024, ਇਸ ਸਾਲ ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰੀਆ ਲਈ ਸਥਾਨਕ ਬੰਗਲੇ ਵਾਲੀ ਮਸਜਿਦ ਕੇਲੋ ਗੇਟ ਵਿਖੇ ਮੁਆਵਨੀਨ ਏ ਹੱਜਾਜ ਵੱਲੋਂ ਉਲਮਾਂ ਇਕਰਾਮ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਾਲੇਰਕੋਟਲਾ ਵਿਖੇ ਸ਼ੁਰੂ ਹੋਇਆ ਜਿਸ ‘ਚ ਹੱਜ 2025 ਤੇ ਜਾਣ ਵਾਲੇ 200 ਤੋ ਵੱਧ ਮਰਦ ਅਤੇ ਔਰਤਾਂ ਨੇ ਟ੍ਰੈਨਿੰਗ ਲਈ ਹਾਜ਼ਰੀ ਲਗਵਾਈ। ਟ੍ਰੇਨਿੰਗ ਕੈਂਪ ਦੇ ਆਖਰੀ ਦਿਨ ਹੱਜ ਦੀ ਪਵਿੱਤਰ ਯਾਤਰਾ ਮੌਕੇ ਹੱਜ ਤੇ ਜਾਣ ਵਾਲੇ ਸ਼ਰਧਾਲੂਆਂ ਵੱਲੋਂ ਪੜ੍ਹੇ ਜਾਣ ਵਾਲੇ ਤਲਬੀਐ "ਲੱਬੈਕ... ਅੱਲਾ ਹੁੰਮਾ ਲੱਬੈਕ ਨਾਲ ਨਜਾਰਾ ਬੜਾ ਸੁਹਾਵਨਾ ਬਣਿਆ ਦਿਖਾਈ ਦਿੱਤਾ । ਇਸ ਤੋ ਪਹਿਲਾ ਆਪੋ ਅਪਣੇ ਸੰਬੋਧਨ ਦੌਰਾਨ ਵੱਖੋ ਵੱਖ ਮੁਫਤੀਆਨੇ ਸਾਹਿਬਾਨ ਨੇ ਕਿਹਾ ਕਿਹਾ ਕਿ ਹਰ ਮੁਸਲਮਾਨ ਤੇ ਹੱਜ ਕਰਨਾ ਫਰਜ ਹੈ ਜਿਸ ਪਾਸ ਇੰਨਾਂ ਮਾਲ ਹੋਵੇ ਕਿ ਉਹ ਪਵਿੱਤਰ ਮੱਕਾ ਮਦੀਨਾਂ ਦਾ ਸਫਰ ਅਤੇ ਅਪਣੇ ਪਿਛੇ ਘਰ ਵਾਲਿਆ ਦਾ ਖਰਚ ਝੱਲ ਸਕੇ ਅਗਰ ਉਹ ਅਜਿਹਾ ਨਹੀ ਕਰੇਗਾ ਤਾਂ ਉਹ ਬਹੁਤ ਵੱਡਾ ਗੁਨਾਹਗਾਰ ਹੋਵਾਗਾ। ਉਹਨਾਂ ਕਿਹਾ ਕਿ ਹਾਜ਼ਰ ਤੋ ਮੁਹੰਮਦ ਸਾਹਿਬ ਸਲ. ਦੀ ਹਦੀਸ ਹੈ ਕਿ ਹੱਜ ਕਰਨ ਤੋਂ ਬਾਅਦ ਹਾਜੀ ਗੁਨਾਹਾਂ ਤੋਂ ਪਾਕ ਸਾਫ ਹੋ ਕੇ ਆਉਂਦਾ ਹੈ ਜਿਸ ਤਰ੍ਹਾਂ ਅੱਜ ਹੀ ਮਾਂ ਦੇ ਪੇਟ ਚੋਂ ਜਨਮਿਆ ਹੋਵੇ।
ਤਿੰਨ ਦਿਨ ਚੱਲੇ ਕੈਂਪ ‘ਚ ਹੱਜ ਲਈ ਜਾਣ ਵਾਲੇ ਯਾਤਰੂਆ ਨੂੰ ਮੁਆਵਨੀਨ ਏ ਹੱਜਾਜ ਦੀ ਸਰਪ੍ਰਸਤੀ ‘ਚ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ, ਮੁਫਤੀ ਮੁਹੰਮਦ ਕਾਸਿਮ ਕਾਸਮੀ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੌਲਵੀ ਅਬਦੁਲ ਸੱਤਾਰ, ਮੁਫਤੀ ਮਹੰਮਦ ਤਾਹਿਰ ਕਾਸਮੀ,ਮੁਫਤੀ ਮੁਹੰਮਦ ਆਰਿਫ਼,ਮੁਫਤੀ ਮੁਹੰਮਦ ਸਾਜਿਦ ਸ਼ਹਿਬਾਜ਼ ਜ਼ਹੂਰ ਆਦਿ ਨੇ ਉਮਰਾ,ਹੱਜ, ਦੁਆਵਾਂ,ਜਿਆਰਤਾਂ ਆਦਿ ਸਬੰਧੀ ਤਿੰਨ ਦਿਨਾਂ ਤੱਕ ਜਰੂਰੀ ਜਾਣਕਾਰੀ ਟ੍ਰਨਿੰਗ ਅਤੇ ਸਿਖਲਾਈ ਦਿੱਤੀ ਗਈ,ਤਾਂ ਜੋ ਉਨਾਂ ਨੂੰ ਹੱਜ ਦੀ ਪਵਿੱਤਰ ਯਾਤਰਾਂ ਦੌਰਾਨ ਉਹਨਾਂ ਨੂੰ ਕਿਸੇ ਤਰਾਂ ਦੀ ਪ੍ਰਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਂਪ ਦੌਰਾਨ ਮਾਸਟਰ ਅਬਦੁਲ ਅਜੀਜ ਵੱਲੋਂ ਹਾਜੀਆ ਨੂੰ ਹੱਜ ਦੇ ਸਫਰ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ।
ਮੁਆਵਨੀਨ ਏ ਹੱਜਾਜ ਵੱਲੋ ਤਿੰਨ ਦਿਨਾਂ ਦੇ ਇਸ ਕੈਂਪ ਵਿੱਚ ਮੱਕਾ ਮਦੀਨਾਂ ਦੀ ਪਵਿੱਤਰ ਯਾਤਰਾਂ ਤੇ ਜਾਣ ਵਾਲੇ 200 ਤੋ ਦੇ ਵੱਧ ਪਹੁੰਚੇ ਹਾਜੀਆ ਦੀ ਇਲਾਕਾਂ ਨਿਵਾਸੀਆਂ ਤੇ ਨੋਜਵਾਨਾਂ ਵੱਲੋ ਖਿਦਮਤ ਦਾ ਜ਼ਜਬਾਂ ਦਿਖਾਉਦੇ ਹੋਏ ਹਰ ਪੱਖ ਤੋ ਖਿਦਮਤ ਕੀਤੀ ਗਈ ਜੋ ਕਿ ਸਲਾਘਾਯੋਗ ਕੰਮ ਸੀ। ਕੈਂਪ ਦੇ ਸਮਾਪਤੀ ਮੌਕੇ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁਫਤੀ ਮਹੰਮਦ ਖ਼ਲੀਲ ਕਾਸ਼ਮੀ ਚੇਅਰਮੈਨ ਪੰਜਾਬ ਸਟੇਟ ਹੱਜ ਕਮੇਟੀ ਨੇ ਕੈਪ ਦੇ ਪ੍ਰਬੰਧਕਾਂ ਦੀ ਸਲਾਘਾ ਕਰਦਿਆ ਕਿਹਾ ਕਿ ਉਨਾਂ ਦੀਆ ਦਿਤੀਆ ਸੇਵਾਵਾਂ ਹਾਜੀਆ ਲਈ ਉਥੇ ਜਾ ਕੇ ਮਾਰਗ ਦਰਸ਼ਕ ਬਣਨਗੀਆ।ਉਨਾਂ ਦੱਸਿਆ ਕਿ ਜਾਣ ਵਾਲੇ ਯਾਤਰੂਆ ਲਈ ਪੰਜਾਬ ਸਰਕਾਰ ਦੀਆ ਹਿਦਾਇਤਾਂ ਤੇ ਜਲਦ ਹੋਰ ਬਣਦੀ ਜਾਣਕਾਰੀ ਤੇ ਜਾਣ ਵਾਲੇ ਯਾਤਰੀਆ ਨੂੰ ਜਾਣ ਦਾ ਸਮਾ ਆਉਣ ਤੇ ਹੱਜ ਕਮੇਟੀ ਦੇ ਵੱਲੋ ਸੂਚਿਤ ਕਰ ਦਿੱਤਾ ਜਾਵੇਗਾ। ਕੈਂਪ ਦੇ ਆਖਰ ਵਿੱਚ ਮੁਫਤੀ ਮੁਹੰਮਦ ਖਲੀਲ ਸਾਹਿਬ ਵੱਲੋਂ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਅਤੇ ਮੁਲਕ ਵਿੱਚ ਅਮਨ ਅਤੇ ਸ਼ਾਂਤੀ ਲਈ ਦੁਆ ਕਰਵਾਈ ਗਈ।