ਸੁਖਜਿੰਦਰ ਰੰਧਾਵਾ ਤੇ ਕੁਲਬੀਰ ਜੀਰਾ ਨੇ ਕਸਬਾ ਧਿਆਨ ਪੁਰ ਵਿਖੇ ਵੋਟਰਾਂ, ਸਪੋਰਟਰਾਂ ਨਾਲ ਚੁਣਾਵੀ ਮੀਟਿੰਗ ਕਰਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਕਾਮਯਾਬ ਕਰਨ ਦੀ ਕੀਤੀ ਅਪੀਲ
ਡੇਰਾ ਬਾਬਾ ਨਾਨਕ, 11 ਨਵੰਬਰ 2024- ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਸਾਬਕਾ ਵਿਧਾਇਕ ਜੀਰਾ ਸਰਦਾਰ ਕੁਲਬੀਰ ਸਿੰਘ ਜੀਰਾ ਨੇ ਨਰਿੰਦਰ ਧਿਆਨਪੁਰ ਜੀ ਦੇ ਗ੍ਰਹਿ ਵਿਖੇ ਇਕ ਚੁਣਾਵੀ ਮੀਟਿੰਗ ਦੌਰਾਨ ਸਥਾਨਕ ਆਗੂਆਂ ਅਤੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਹਰਸਿਮਰਨ ਬਾਜਵਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਖੁਸ਼ਹਾਲੀ ਅਤੇ ਵਿਕਾਸ ਵਿੱਚ ਬਦਲਣ ਲਈ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਗਿਣਤੀ ਵਿੱਚ ਵੋਟਾਂ ਪਾ ਕਿ 20 ਨਵੰਬਰ ਵੋਟਿੰਗ ਵਾਲੇ ਦਿਨ ਪੰਜੇ ਦੇ 2 ਨੰਬਰ ਵਾਲੇ ਚੋਣ ਨਿਸ਼ਾਨ ਨੂੰ ਦੱਬ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਇਤਿਹਾਸਕ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ ਇਸ ਮੌਕੇ ਤੇ ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ ਅਤੇ ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਗੋਪੀ,ਅਤੇ ਬਿਕਰਮਜੀਤ ਸਿੰਘ ਬਿੱਕਾ ਸਾਬਕਾ ਸਰਪੰਚ ਪਿੰਡ ਮੰਮਣ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵੋਟਰ ਸਪੋਰਟਰ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ