ਖੰਨਾ 'ਚ ਚਿੱਟੇ ਦਿਨੇ ਵੱਡੀ ਲੁੱਟ! 8 ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ ਲੁਟੇਰੇ
ਰਵਿੰਦਰ ਢਿੱਲੋਂ
ਖੰਨਾ, 11 ਨਵੰਬਰ 2024- ਮੰਡੀ ਗੋਬਿੰਦਗੜ੍ਹ ਦੀ ਇੱਕ ਫ਼ਰਮ ਦੇ ਕਰਿੰਦੇ ਕੋਲੋਂ ਚਿੱਟੇ ਦਿਨੇ ਵੱਡੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਹਰਸ਼ਪ੍ਰੀਤ ਸਿੰਘ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ ਮੋਟਰਸਾਈਕਲ ਤੇ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਦੇ ਬਰਧਾਲਾਂ ਵਿਖੇ ਇੱਕ ਬੈਂਕ ਚੋਂ ਪੈਸੇ ਕਢਵਾਉਣ ਆਇਆ ਸੀ। ਵਾਪਸੀ ਮੌਕੇ ਜਦੋਂ ਉਹ ਸਲੌਦੀ ਪਿੰਡ ਕੋਲ ਪਹੁੰਚਿਆ ਤਾਂ, ਹਰਸ਼ਪ੍ਰੀਤ ਦੇ ਸਿਰ ਚ ਅਣਪਛਾਤੇ ਹਮਲਾਵਰਾਂ ਨੇ ਕੋਈ ਚੀਜ਼ ਮਾਰੀ ਗਈ। ਉਹ ਫਿਲਹਾਲ ਬੇਹੋਸ਼ ਹੈ ਅਤੇ ਸਿਵਲ ਹਸਪਤਾਲ ਖੰਨਾ ਦਾਖਲ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ, ਵਾਰਦਾਤ ਵਾਲੀ ਥਾਂ ਤੇ ਮੌਜੂਦ ਵਿਅਕਤੀ ਅਨੁਸਾਰ ਹਰਸ਼ਪ੍ਰੀਤ ਬੇਹੋਸ਼ ਸੀ ਅਤੇ ਜਦੋਂ ਉਸਨੂੰ ਉਠਾਉਣ ਦੀ ਕੋਸ਼ਿਸ ਕੀਤੀ ਤਾਂ ਉਹ ਬੈਗ ਬੈਗ ਕਹਿ ਰਿਹਾ ਸੀ। ਦੂਜੇ ਪਾਸੇ ਖੰਨਾ ਦੇ ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।